ਪੰਜਾਬ 'ਚ DAP ਦੀ ਘਾਟ ਨੂੰ ਲੈ ਰਣਦੀਪ ਨਾਭਾ ਨੇ ਕੀਤੀ ਮਨਸੁੱਖ ਮਾਂਡਵੀਆਂ ਨਾਲ ਮੁਲਾਕਾਤ 

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨ ਰੱਦ ਕਰਨ ਦੀ ਵੀ ਕੀਤੀ ਅਪੀਲ

DAP shortage in Punjab: Agriculture Minister Randeep Singh Nabha to meet Union minister

 

ਚੰਡੀਗੜ੍ਹ : ਪੰਜਾਬ 'ਚ ਡੀ. ਅਮੋਨੀਅਮ ਫਾਸਫੇਟ (ਡੀ. ਏ. ਪੀ.) ਦੀ ਘਾਟ ਬਾਰੇ ਮੰਗਲਵਾਰ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁੱਖ ਮਾਂਡਵੀਆਂ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਕਾਕਾ ਰਣਦੀਪ ਨੇ ਕੇਂਦਰੀ ਮੰਤਰੀ ਨੂੰ ਪੰਜਾਬ 'ਚ ਡੀ. ਏ. ਪੀ. ਦੀ ਆ ਰਹੀ ਘਾਟ ਬਾਰੇ ਜਾਣੂੰ ਕਰਵਾਇਆ।

ਕਾਕਾ ਰਣਦੀਪ ਨੇ ਮੰਗ ਕੀਤੀ ਕਿ ਪੰਜਾਬ ਨੂੰ ਜਲਦ ਤੋਂ ਜਲਦ ਆਗਾਮੀ ਬਿਜਾਈ ਲਈ ਡੀ. ਏ. ਪੀ. ਮੁਹੱਈਆ ਕਰਵਾਈ ਜਾਵੇ। ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਜਲਦੀ ਹੀ ਪੰਜਾਬ 'ਚ ਡੀ. ਏ. ਪੀ. ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੀ ਲੋੜ ਮੁਤਾਬਕ ਡੀ. ਏ. ਪੀ. ਖਾਦ ਭੇਜਣਗੇ। ਇਸ ਮੁਲਾਕਾਤ ਮਗਰੋਂ ਕਾਕਾ ਰਣਦੀਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਬਾਕੀ ਸੂਬਿਆਂ ਦੇ ਮੁਕਾਬਲੇ ਘੱਟ ਡੀ. ਏ. ਪੀ. ਦਿੱਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਘਾਟੇ 'ਚ ਹੈ ਅਤੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਇਸ ਘਾਟ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਐੱਫ. ਸੀ. ਡੀ. ਦੇ ਡੀ. ਕੇ. ਤਿਵਾੜੀ ਅਤੇ ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੱਧੂ ਵੀ ਮੌਜੂਦ ਸਨ