ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ 20 ਥਾਵਾਂ 'ਤੇ ਰੋਕੀਆਂ ਰੇਲਾਂ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ 20 ਥਾਵਾਂ 'ਤੇ ਰੋਕੀਆਂ ਰੇਲਾਂ

image

ਅੰਮਿ੍ਤਸਰ, ਟਾਂਗਰਾ, 18 ਅਕਤੂਬਰ (ਸੁਰਜੀਤ ਸਿੰਘ ਖਾਲਸਾ) : ਕਿਸਾਨ- ਮਜਦੂਰਾਂ ਦੀ ਸਿਰਮੌਰ ਜਥੇਬੰਦੀ ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਦੀ ਅਗਵਾਈ 'ਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਬੀਬੀਆਂ ਨੇ ਵੱਡੇ ਕਾਫ਼ਲਿਆਂ ਦੇ ਰੂਪ 'ਚ ਪਹੁੰਚ ਕੇ ਰੇਲਵੇ ਲਾਈਨਾਂ ਉਪਰ ਬੈਠ ਕੇ ਚੱਕਾ ਜਾਮ ਕੀਤਾ | 

ਅੰਮਿ੍ਤਸਰ ਤੋਂ ਦਿੱਲੀ ਦੇ ਮੁਖ ਮਾਰਗ ਪਿੰਡ ਦੇਵੀਦਾਸਪੁਰ ਦੇ ਫ਼ਾਟਕ 'ਤੇ ਰੇਲ ਰੋੋਕੋ ਅੰਦੋਲਨ ਦੇ ਵਿਸ਼ਾਲ ਇਕੱਠ ਨੂੰ  ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਲਖੀਮਪੁਰ  ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ  ਜੇਲ ਭੇਜਿਆ ਜਾਵੇ | ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੋਂ ਵੱਡੀ ਨਹੀਂ ਹੈ | 
  ਉਨ੍ਹਾਂ ਕਿਹਾ ਕਿ ਅੱਜ ਦਾ ਕਿਸਾਨ ਸਰਕਾਰਾਂ ਤੇ ਸਿਆਸੀ ਆਗੂਆਂ ਦੀਆਂ ਚਾਲਾਂ ਨੂੰ  ਭਲੀਭਾਂਤ ਸਮਝਦਾ ਹੈ, ਇਹੀ ਕਾਰਨ ਹੈ ਕਿ ਦੇਸ਼ ਦਾ ਕਿਸਾਨ ਹੁਣ ਅਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਡਟਿਆ ਹੋਇਆ ਹੈ | ਭਾਵੇਂਕਿ ਕੇਂਦਰ ਦੀ ਮੋਦੀ ਸਰਕਾਰ ਘਟੀਆ ਪੈਤੜਿਆਂ ਨਾਲ ਕਿਸਾਨਾਂ ਦਾ ਹੌਸਲਾ ਤੋੜਨ ਦੀ ਜੀ-ਤੋੜ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਦੀਆਂ ਚਾਲਾਂ ਨਾਲ ਅੰਦੋਲਨ ਖ਼ਤਮ ਹੋਣ ਵਾਲਾ ਨਹੀਂ ਹੈ | ਅੰਦੋਲਨ ਖ਼ਤਮ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਤੋਂ ਬਾਅਦ ਹੀ ਹੋ ਸਕਦਾ ਹੈ | ਇਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ  ਸਖ਼ਤ ਸਜ਼ਾ ਦੇਣ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਤੇ ਯੂਪੀ ਸਰਕਾਰ ਵਿਰੁਧ ਰੱਜ ਕੇ ਨਾਹਰੇਬਾਜ਼ੀ ਕੀਤੀ |
  ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਕੰਵਰਦਲੀਪ ਸਿੰਘ, ਗੁਰਲਾਲ ਸਿੰਘ ਮਾਨ, ਬਾਜ਼ ਸਿੰਘ ਸਾਰੰਗੜਾ, ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ, ਗੁਰਦੇਵ ਸਿੰਘ ਗਗੋਮਾਹਲ, ਕੁਲਵੰਤ ਸਿੰਘ ਰਾਜਾਤਾਲ, ਤੇ ਹੋਰ ਹਾਜ਼ਰ ਸਨ |

ਫੋਟੋ ਕੈਪਸ਼ਨ-
ਪਿੰਡ ਦੇਵੀਦਾਸਪੁਰ ਦੇ ਫਾਟਕ 'ਤੇ ਅੰਮਿ੍ਤਸਰ-ਦਿੱਲੀ ਰੇਲ ਲਾਈਨਾਂ 'ਤੇ ਲਗਾਏ ਧਰਨੇ ਨੂੰ  ਸੰਬੋਧਨ ਕਰਦੇ ਹੋਏ ਕਿਸਾਨ ਆਗੂ |