ਖੰਨਾ 'ਚ SDM ਦੀ ਨਜਾਇਜ਼ ਰੂਪ ਵਿਚ ਪਟਾਕੇ ਵੇਚਣ ਵਾਲਿਆਂ ਖਿਲਾਫ ਕਾਰਵਾਈ, ਤਿੰਨ ਦੁਕਾਨਾਂ ਕੀਤੀਆਂ ਸੀਲ
ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਵੇਚੇ ਜਾ ਰਹੇ ਸਨ ਪਟਾਕੇ
photo
ਖੰਨਾ: ਖੰਨਾ ਵਿੱਚ ਅੱਜ ਐਸਡੀਐਮ ਮਨਜੀਤ ਕੌਰ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਨੇ ਨਾਜਾਇਜ਼ ਤੌਰ ’ਤੇ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਐਸਡੀਐਮ ਨੇ ਰੇਲਵੇ ਰੋਡ ’ਤੇ ਚੈਕਿੰਗ ਕਰਦਿਆਂ ਤਿੰਨ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਦਰਅਸਲ ਮਨਜੀਤ ਕੌਰ ਦੀ ਅਗਵਾਈ 'ਚ ਰੇਲਵੇ ਰੋਡ ਸਮੇਤ ਹੋਰ ਇਲਾਕਿਆਂ 'ਚ ਨਾਜਾਇਜ਼ ਤੌਰ 'ਤੇ ਖੁੱਲ੍ਹੀਆਂ ਪਟਾਕਿਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਤਿੰਨ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਮਨਜੀਤ ਕੌਰ ਨੇ ਦੱਸਿਆ ਕਿ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਪਟਾਕੇ ਵੇਚੇ ਜਾ ਰਹੇ ਹਨ। ਇਸ ਸੂਚਨਾ 'ਤੇ ਛਾਪੇਮਾਰੀ ਕੀਤੀ ਗਈ। ਜਿਸ ਤੋਂ ਬਾਅਦ ਰੇਲਵੇ ਰੋਡ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਤਿੰਨ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।