ਹਰਜੋਤ ਸਿੰਘ ਬੈਂਸ ਵਲੋਂ ਨੰਗਲ ਫਲਾਈਓਵਰ ਦਾ ਕੰਮ 30 ਨਵੰਬਰ ਤਕ ਪੂਰੀ ਤਰ੍ਹਾਂ ਮੁਕੰਮਲ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਨੰਗਲ ਫਲਾਈਓਵਰ ਦੇ ਇਕ ਪਾਸੇ ਦੇ ਖੁੱਲਣ ਨਾਲ ਨੰਗਲ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਵਿਚ ਪਹਿਲਾ ਹੀ ਖੁਸ਼ੀ ਦੀ ਲਹਿਰ ਹੈ।

Harjot Singh Bains orders to complete Nangal flyover work by 30th November

 

 ਚੰਡੀਗੜ੍ਹ: ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ  ਨੰਗਲ ਰੇਲਵੇ ਫਲਾਈਓਵਰ ਦਾ ਕੰਮ 30 ਨਵੰਬਰ 2023 ਤਕ ਪੂਰੀ ਤਰ੍ਹਾਂ ਮੁਕੰਮਲ ਕਰਨ ਦੇ ਹੁਕਮ ਦਿਤੇ ਹਨ। ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਸਿਵਲ ਸਕੱਤਰੇਤ ਵਿਖੇ ਸੱਦੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰਾਜੈਕਟ ਆਪਣੇ ਮਿਥੇ ਸਮੇਂ ਤੋਂ ਪਹਿਲਾਂ ਹੀ ਬਹੁਤ ਪਿੱਛੇ ਚਲ ਰਿਹਾ ਸੀ ਜਿਸ ਕਾਰਨ ਨੰਗਲ ਵਾਸੀਆਂ ਅਤੇ  ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਉਨ੍ਹਾਂ ਕਿਹਾ ਕਿ ਨੰਗਲ ਫਲਾਈਓਵਰ ਦੇ ਇਕ ਪਾਸੇ ਦੇ ਖੁੱਲਣ ਨਾਲ ਨੰਗਲ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਵਿਚ ਪਹਿਲਾ ਹੀ ਖੁਸ਼ੀ ਦੀ ਲਹਿਰ ਹੈ।

ਉਨ੍ਹਾਂ ਕਿਹਾ ਕਿ ਨੰਗਲ ਰੇਲਵੇ ਫਲਾਈਓਵਰ ਦੇ ਦੂਜੇ ਪਾਸੇ ਦਾ ਕੰਮ ਦੀਵਾਲੀ ਤਕ ਮੁਕੰਮਲ ਕਰ ਲਿਆ ਜਾਵੇ ਅਤੇ। ਟੈਸਟਿੰਗ ਆਦਿ ਦਾ ਕੰਮ ਮੁਕੰਮਲ ਕਰਕੇ  30 ਨਵੰਬਰ 2023 ਤਕ ਦੂਜੇ ਪਾਸਾ ਵੀ ਲੋਕਾਂ ਲਈ ਖੋਲ ਦਿਤਾ ਜਾਵੇ। ਇਸ ਮੀਟਿੰਗ ਮੌਕੇ ਐਸ.ਡੀ.ਐਮ ਨੰਗਲ, ਐਨ.ਐਚ.ਆਈ, ਪੀ.ਡਬਲਿਯੂ.ਡੀ, ਟਰਾਂਸਪੋਰਟ ਅਤੇ ਹਾਈਵੇਅ ਦੇ ਅਧਿਕਾਰੀ ਹਾਜ਼ਰ ਸਨ।