ਪਟਿਆਲਾ 'ਚ ਸਵੇਰ ਦੀ ਸੈਰ ਕਰਨ ਗਏ ਸੇਵਾ ਮੁਕਤ ਬੈਂਕ ਮੈਨੇਜਰ ਦਾ ਕਤਲ
ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
Balbir singh
ਪਟਿਆਲਾ - ਸਥਾਨਕ ਸ਼ਹਿਰ ਦੇ ਪਾਸੀ ਰੋਡ 'ਤੇ ਸਥਿਤ ਪਾਰਕ ਵਿਚ ਸਵੇਰ ਦੀ ਸੈਰ ਕਰਨ ਆਏ ਸੇਵਾ ਮੁਕਤ ਬੈਂਕ ਆਫ ਬੜੌਦਾ ਦੇ ਮੈਨੇਜਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਫਿਲਹਾਲ ਮੌਕੇ 'ਤੇ ਪੁਲਿਸ ਅਤੇ ਫੋਰੈਂਸਿਕ ਟੀਮ ਪਹੁੰਚ ਗਈ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਬਲਬੀਰ ਸਿੰਘ ਉਮਰ 67 ਸਾਲ ਵਾਸੀ ਸੰਤ ਨਗਰ ਵਜੋਂ ਹੋਈ ਹੈ
ਜੋ ਪਿਛਲੇ ਸਮੇਂ ਦੌਰਾਨ ਬੈਂਕ ਆਫ ਬੜੌਦਾ ਤੋਂ ਰਿਟਾਇਰਡ ਹੋਏ ਹਨ ਅਤੇ ਉਹ ਅਕਸਰ ਹੀ ਸਵੇਰ ਦੀ ਸੈਰ ਕਰਨ ਵਾਸਤੇ ਇਸੀ ਥਾਂ 'ਤੇ ਆਉਂਦੇ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਅੱਜ ਵੀ ਸੈਰ ਕਰਨ ਲਈ ਪਹੁੰਚੇ ਸੀ ਤਾਂ ਇੱਕ ਵਿਅਕਤੀ ਵੱਲੋਂ ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।