CM ਮਾਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਖ਼ਤਮ ਕੀਤਾ ਧਰਨਾ, "ਝੋਨੇ ਦੀ ਖਰੀਦ ਨਾ ਹੋਈ ਤਾਂ 5ਵੇਂ ਦਿਨ ਹੋਵੇਗਾ ਵੱਡਾ ਐਕਸ਼ਨ"
ਜੇਕਰ ਝੋਨੇ ਦੀ ਖਰੀਦ ਨਾ ਹੋਈ ਤਾਂ 5ਵੇਂ ਦਿਨ ਹੋਵੇਗਾ ਵੱਡਾ ਐਕਸ਼ਨ
Farmers ended the sit-in after CM Mann's assurance, "If paddy is not purchased, there will be a big action on the 5th day"
ਚੰਡੀਗੜ੍ਹ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2 ਦਿਨ ਸਮਾਂ ਮੰਗਿਆ ਹੈ। ਉਨ੍ਹਾਂ ਨੇ ਕਿਹਾਹੈ ਅਸੀਂ ਕਿਹਾ ਸੀਐਮ ਸਾਬ੍ਹ 4 ਦਿਨ ਦਾ ਸਮਾਂ ਦੇਵਾਂਗੇ।ਉਨਾਂ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦਾ ਪੂਰਾ ਸਾਥ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆੜਤੀਆਂ ਅਤੇ ਲੇਬਰ ਦਾ ਵੀ ਮੁੱਦਾ ਰੱਖਿਆ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਸਾਰੀਆ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ 4 ਦਿਨਾਂ ਵਿੱਚ ਮੁੱਦਾ ਹੱਲ ਨਾ ਹੋਇਆ ਤਾਂ 5ਵੇਂ ਦਿਨ ਵੱਡਾ ਐਕਸ਼ਨ ਲਵਾਗੇ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੀਐਮ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕ ਸਰਕਾਰ ਨੇ ਝੋਨੇ ਦੀ ਖਰੀਦ ਨਾ ਕੀਤੀ ਤਾਂ ਪੰਜਵੇਂ ਦਿਨ ਵੱਡਾ ਐਕਸ਼ਨ ਕਰਾਂਗੇ।