ਪ੍ਰਸਿੱਧ ਵਿਦਵਾਨ ਡਾ.ਜਸਬੀਰ ਸਿੰਘ ਸਾਬਰ ਦਾ ਦੇਹਾਂਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Renowned scholar Dr. Jasbir Singh Sambar passed away

ਅੰਮ੍ਰਿਤਸਰ: ਪ੍ਰਸਿੱਧ ਵਿਦਵਾਨ ਡਾ. ਜਸਬੀਰ ਸਿੰਘ ਸਾਬਰ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਡਾ. ਸਾਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ 2000 ਵਿਚ ਸੇਵਾ ਮੁਕਤ ਹੋਏ ਸਨ। 1942 ਨੂੰ ਜਨਮੇ ਡਾ. ਸਾਂਬਰ ਦੇ ਪਿਤਾ ਆਜ਼ਾਦੀ ਘੁਲਾਟੀਏ ਸਨ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਜਰਨਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਅਫ਼ਸੋਸ ਜ਼ਾਹਰ ਕਰਦਿਆਂ ਦਸਿਆ ਕਿ ਡਾ. ਸਾਂਬਰ ਮੱਧ ਕਲੀਨ ਪੰਜਾਬੀ ਸਾਹਿਤ ਅਤੇ ਖ਼ਾਸ ਤੌਰ ’ਤੇ ਗੁਰਮਿਤ ਸਾਹਿਤ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸਭਿਆਚਾਰ ਅਤੇ ਗੁਰਮਤਿ ਸੰਗੀਤ ਨੂੰ ਸਮੇਂ ਦੇ ਹਾਣ ਦਾ ਪੇਸ਼ ਕਰਨ ਵਾਲੇ ਵਿਸ਼ਵ ਪ੍ਰਸਿਧ ਵਿਦਵਾਨ ਸਨ। ਉਨ੍ਹਾਂ ਇਕ ਦਹਾਕਾ ਪੰਜਾਬੀ ਦੀ ਪੱਤਰਕਾਰੀ ਵਿਚ ਗੁਜ਼ਾਰਦਿਆਂ ਕੌਮੀ ਦਰਦ ਅਖ਼ਬਾਰ ਦੇ ਸੰਪਾਦਕ, ਸ਼੍ਰੋਮਣੀ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਬਤੌਰ ਇੰਚਾਰਜ ਅਤੇ ਸਿੱਖ ਧਰਮ ਅਧਿਐਨ ਦੇ ਪੱਤਰ ਵਿਹਾਰ ਕੋਰਸ ਦੇ ਸਾਲ 2007 ਤੋਂ 2012 ਤੀਕ ਰਾਉਂਡਰ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸਮਸ਼ਾਨ ਘਾਟ ਵਿਖੇ ਅੱਜ ਬਾਅਦ ਦੁਪਹਿਰ ਕੀਤਾ ਗਿਆ।

ਇਸ ਮੌਕੇ ਅਫ਼ਸੋਸ ਜ਼ਾਹਰ ਕਰਦਿਆਂ ਪ੍ਰਿੰ. ਡਾ. ਮਹਿਲ ਸਿੰਘ, ਡਾ. ਪਰਮਿੰਦਰ, ਮੁਖਤਾਰ ਗਿੱਲ, ਸੁਖਵਿੰਦਰ ਸਿੰਘ ਨਰੂਲਾ, ਪ੍ਰਿਤਪਾਲ ਸਿੰਘ, ਹਰਜੀਤ ਸੰਧੂ, ਵਜ਼ੀਰ ਸਿੰਘ ਰੰਧਾਵਾ, ਡਾ. ਆਤਮ ਰੰਧਾਵਾ ,ਡਾ. ਹੀਰਾ ਸਿੰਘ ਮਨਮੋਹਨ ਸਿੰਘ ਢਿੱਲੋਂ ਆਦਿ ਨੇ ਕਿਹਾ ਕਿ ਡਾ. ਸਾਂਬਰ ਦੀ ਬੇਵਕਤੀ ਮੌਤ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।