ਆਬਕਾਰੀ ਵਿਭਾਗ ਨੇ ਲੁਧਿਆਣਾ ਜ਼ਿਲੇ ਦੇ ਪਿੰਡਾਂ ਤੋਂ 1.30 ਲੱਖ ਲੀਟਰ ਲਾਹਨ ਫੜ ਕੇ ਨਸ਼ਟ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਇਲਾਵਾ ਤਰਪਾਲਾਂ, 2 ਡਰੰਮ, ਇਕ ਪਾਈਪ ਤੇ ਇਕ ਚਾਲੂ ਭੱਠੀ ਵੀ ਜ਼ਬਤ ਕੀਤੀ ਗਈ।

Excise Department recovers & destroys 1.30 lakh litres of Lahan in Khera Bet and New Rajapur villages of Ludhiana

ਚੰਡੀਗੜ੍ਹ/ਲੁਧਿਆਣਾ - ਆਬਕਾਰੀ ਵਿਭਾਗ ਵੱਲੋਂ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਜੜ੍ਹੋਂ ਖਤਮ ਕਰਨ ਲਈ ਆਪ੍ਰੇਸ਼ਨ ਰੈਡ ਰੋਜ਼ ਤਹਿਤ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਤਲੁਜ ਦਰਿਆ ਨਾਲ ਲੱਗਦੇ ਲੁਧਿਆਣਾ ਜ਼ਿਲੇ ਦੇ ਪਿੰਡਾਂ ਖੈਰਾ ਬੇਟ ਤੇ ਨਿਊ ਰਾਜਾਪੁਰ ਵਿਖੇ ਛਾਪਾ ਮਾਰਿਆ ਗਿਆ। ਇਹ ਕਾਰਵਾਈ ਆਬਕਾਰੀ ਤੇ ਸਥਾਨਕ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਉਤੇ ਕੀਤੀ ਗਈ।

ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 1.30 ਲੱਖ ਲੀਟਰ ਲਾਹਨ ਫੜੀ ਗਈ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤਰਪਾਲਾਂ, 2 ਡਰੰਮ, ਇਕ ਪਾਈਪ ਤੇ ਇਕ ਚਾਲੂ ਭੱਠੀ ਵੀ ਜ਼ਬਤ ਕੀਤੀ ਗਈ। ਵਿਭਾਗ ਵੱਲੋਂ ਅਧਿਕਾਰਤ ਪੁਲਿਸ ਥਾਣੇ ਵਿੱਚ ਕੇਸ ਵੀ ਦਰਜ ਕਰਵਾ ਦਿੱਤਾ ਗਿਆ।

ਗੈਰ ਸਮਾਜੀ ਤੱਤਾਂ ਨੂੰ ਸਖਤ ਸੁਨੇਹਾ ਦਿੰਦਿਆਂ ਬੁਲਾਰੇ ਨੇ ਵਿਭਾਗ ਵੱਲੋਂ ਅਜਿਹੇ ਤੱਤਾਂ ਨੂੰ ਠੱਲ੍ਹ ਪਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ, ਸ਼ਰਾਬ ਦੀ ਤਸਕਰੀ ਆਦਿ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ।