ਜਾਪਾਨ ਅਤੇ ਆਸਟ੍ਰੇਲੀਆ ਨੇ ਚੀਨ ਦਾ ਮੁਕਾਬਲਾ ਕਰਨ ਲਈ ਰਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
ਜਾਪਾਨ ਅਤੇ ਆਸਟ੍ਰੇਲੀਆ ਨੇ ਚੀਨ ਦਾ ਮੁਕਾਬਲਾ ਕਰਨ ਲਈ ਰਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
ਇਹ ਸਮਝੌਤਾ ਦੋਹਾਂ ਦੇਸ਼ਾਂ ਦਰਮਿਆਨ ਉਨਤ ਰਖਿਆ ਸਹਿਯੋਗ ਦੇ ਨਵੇਂ ਅਧਿਆਏ ਦਾ ਰਾਹ ਪੱਧਰਾ ਕਰਦੈ : ਮੌਰੀਸਨ
ਟੋਕੀਉ/ਸਿਡਨੀ, 18 ਨਵੰਬਰ: ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਨੇ ਦਖਣੀ ਚੀਨ ਸਾਗਰ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ 'ਤੇ ਚੀਨ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਇਕ ਮਹੱਤਵਪੂਰਨ ਰਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।
ਰੇਸੀਪ੍ਰੋਕਲ ਐਕਸਪ੍ਰੈੱਸ ਐਗਰੀਮੈਂਟ ਟੋਕੀਉ ਵਿਚ ਕਵਾਡ ਗਠਜੋੜ ਦੇ ਵਿਦੇਸ਼ ਮੰਤਰੀਆਂ ਦੇ ਹਫ਼ਤਿਆਂ ਦੇ ਬਾਅਦ ਹੋਇਆ ਜਿਸ ਵਿਚ ਅਮਰੀਕਾ ਅਤੇ ਭਾਰਤ ਸ਼ਾਮਲ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਇਕ ਰਖਿਆ ਸੰਧੀ 'ਤੇ ਸਿਧਾਂਤਕ ਤੌਰ 'ਤੇ ਇਕ ਸਮਝੌਤੇ 'ਤੇ ਪਹੁੰਚ ਗਏ ਹਨ ਜਿਸ ਨਾਲ ਉਨ੍ਹਾਂ ਦੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਰਖਿਆ ਬਲਾਂ ਵਿਚਾਲੇ ਸਹਿਯੋਗ ਦੀ ਸਹੂਲਤ ਦੀ ਉਮੀਦ ਕੀਤੀ ਜਾਂਦੀ ਹੈ। ਮੌਰੀਸਨ ਨੇ ਇਕ ਬਿਆਨ ਵਿਚ ਕਿਹਾ,''ਆਸਟ੍ਰੇਲੀਆ ਅਤੇ ਜਾਪਾਨ ਇਕ ਮਹੱਤਵਪੂਰਣ ਰਖਿਆ ਸੰਧੀ 'ਤੇ ਸਿਧਾਂਤਕ ਸਮਝੌਤੇ 'ਤੇ ਪਹੁੰਚ ਗਏ ਹਨ ਜੋ ਦੇਸ਼ਾਂ ਦੇ ਰਣਨੀਤਕ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਗੂੜ੍ਹਾ ਕਰੇਗਾ।''
ਮੌਰੀਸਨ ਨੇ ਅੱਗੇ ਕਿਹਾ,“ਇਹ ਸਮਝੌਤਾ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਉਨਤ ਰਖਿਆ ਸਹਿਯੋਗ ਦੇ ਨਵੇਂ ਅਧਿਆਏ ਦਾ ਰਾਹ ਪੱਧਰਾ ਕਰਦਾ ਹੈ। ਅਜਿਹਾ ਹੀ ਇਕ ਹੋਰ ਸਮਝੌਤਾ ਹੈ ਜੋ ਜਾਪਾਨ ਨੇ ਕਿਸੇ ਹੋਰ ਦੇਸ਼ ਨਾਲ ਕੀਤਾ ਹੈ, ਉਹ 60 ਸਾਲ ਪਹਿਲਾਂ ਅਮਰੀਕਾ ਨਾਲ ਹੋਇਆ ਸੀ।'' ਸਾਊਥ ਚਾਈਨਾ ਮੌਰਨਿੰਗ ਪੋਸਟ ਮੁਤਾਬਕ, ਇਸ ਰਖਿਆ ਸਮਝੌਤੇ 'ਤੇ ਗੱਲਬਾਤ ਲਈ ਛੇ ਸਾਲ ਲੱਗ ਗਏ ਹਨ ਅਤੇ ਦੋਹਾਂ ਦੇਸ਼ਾਂ ਦੇ ਸੰਸਦ ਮੈਂਬਰਾਂ ਦੁਆਰਾ ਇਸ ਨੂੰ ਮਨਜ਼ੂਰੀ ਦੇਣ ਦੀ ਜ਼ਰੂਰਤ ਹੋਵੇਗੀ। (ਏਜੰਸੀ)