ਸਿਰ 'ਤੇ ਪਾਣੀ ਦੀ ਕੀਮਤ ਵਸੂਲਣ ਦੀਆਂ 'ਪਟੀਸ਼ਨਾਂ' ਦੀ ਪੰਡ ਲੈ ਵਿਧਾਨ ਸਭਾ ਪਹੁੰਚੇ ਬੈਂਸ ਭਰਾ  

ਏਜੰਸੀ

ਖ਼ਬਰਾਂ, ਪੰਜਾਬ

ਸਿਮਰਜੀਤ ਬੈਂਸ ਨੇ ਤਿੰਨ ਮਹੀਨਿਆਂ 'ਚ ਪਾਣੀ ਦੀ ਕਮਤ ਵਸੂਲਣ ਲਈ ਬਿੱਲ ਪਾਸ ਕਰਨ ਦੀ ਕੀਤੀ ਅਪੀਲ

Punjab Adhikar Yatra of bains brothers reached At Vidhan Sabha

ਚੰਡੀਗੜ੍ਹ - ਪਿਛਲੇ ਚਾਰ ਦਿਨਾਂ ਤੋਂ ਬੈਂਸ ਭਰਾ ਪੰਜਾਬ ਅਧਿਕਾਰ ਯਾਤਰਾ ਕੱਢ ਰਹੇ ਹਨ ਤੇ ਹੁਣ ਉਹਨਾਂ ਦੀ ਇਹ ਯਾਤਰਾ ਚੰਡੀਗੜ੍ਹ ਵਿਧਾਨ ਸਭਾ ਪਹੁੰਚ ਚੁੱਕੀ ਹੈ। ਇਹ ਯਾਤਰਾ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਵਿਚੋਂ ਹੋ ਕੇ ਚੰਡੀਗੜ੍ਹ ਪਹੁੰਚੀ। ਦੱਸ ਦਈਏ ਕਿ ਬੈਂਸ ਭਰਾ ਇਹ ਯਾਤਰਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕੱਢ ਰਹੇ ਹਨ।

ਦੱਸ ਦਈਏ ਕਿ ਬੈਂਸ ਪਹਿਲਾਂ ਵੀ ਕਈ ਵਾਰ ਵਿਧਾਨ ਸਭਾ ਵਿਚ ਪਾਣੀਆਂ ਦਾ ਮੁੱਦਾ ਉਠਾ ਚੁੱਕੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹਰਿਆਣਾ ਦੂਜੇ ਸੂਬਿਆਂ ਨੂੰ ਪਾਣੀ ਦੇ ਕੇ ਕੀਮਤ ਵਸੂਲ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ। ਸਿਮਰਜੀਤ ਬੈਂਸ ਸਿਰ ‘ਤੇ ਇਕ ਪੰਡ ਚੁੱਕ ਕੇ ਵਿਧਾਨ ਸਭਾ ਪਹੁੰਚੇ ਇਸ ਵਿਚ ਉਹ ਪਟੀਸ਼ਨਾਂ ਹਨ ਜਿਨਾਂ ‘ਤੇ 21 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ ਇਕ ਪੰਡ ਵਿਚ ਇਕ ਲੱਖ ਲੋਕਾਂ ਦੇ ਸਾਈਨ ਹਨ।

ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਬਹੁਤ ਗੰਭੀਰ ਹੈ। ਉਹਨਾਂ ਕਿਹਾ ਕਿ ਰਾਜਸਥਾਨ ਤੋਂ ਅਜੇ ਤੱਕ ਪਾਣੀ ਦੀ ਕੀਮਤ ਇਸ ਕਰ ਕੇ ਨਹੀਂ ਵਸੂਲੀ ਗਈ ਕਿਉਂਕਿ ਉੱਥੇ ਵੀ ਕਾਂਗਰਸ ਦੀ ਸਰਕਾਰ ਹੈ ਤੇ ਪੰਜਾਬ ਵਿਚ ਵੀ ਤੇ ਕਾਂਗਰਸ ਕਾਂਗਰਸ ਦੇ ਖਿਲਾਫ਼ ਕਿਉਂ ਜਾਵੇਗੀ। ਬੈਂਸ ਦਾ ਕਹਿਣਾ ਹੈ ਕਿ ਅਸੀਂ ਪਾਣੀ ਦੇਣ ਦੇ ਨਾਲ-ਨਾਲ ਆਪਣੀ ਆਉਣ ਵਾਲੀ ਪੀੜ੍ਹੀ ਲਈ ਵੀ ਕੰਢੇ ਬੀਜ ਰਹੇ ਹਾਂ ਕਿਉਂ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਵੀ ਸੰਭਾਵਨਾ ਹੈ।

ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤਿੰਨ ਮਹੀਨਿਆਂ ਦੇ ਅੰਦਰ ਕੀਮਤ ਵਸੂਲਣ ਲਈ ਬਿੱਲ ਪੇਸ਼ ਕੀਤੇ ਜਾਣ ਨਹੀਂ ਤਾਂ ਪਾਣੀ ਦੇਣਾ ਬੰਦ ਕੀਤਾ ਜਾਵੇ। ਬੈਂਸ ਨੇ ਕਿਹਾ ਕਿ ਪਹਿਲਾਂ ਵੀ ਇਹ ਕੀਮਤਾਂ ਇਸ ਕਰ ਕੇ ਨਹੀਂ ਵਸੂਲੀਆਂ ਗਈਂ ਕਿਉਂਕਿ ਉਦੋਂ ਬੀਜੇਪੀ ਤੇ ਅਕਾਲੀਆਂ ਦੀ ਸਰਕਾਰ ਸੀ ਤੇ ਉਹਨਾਂ ਦਾ ਗੁੱਤ ‘ਤੇ ਪਰਾਂਦੇ ਦਾ ਸਾਥ ਸੀ ਤੇ ਹੁਣ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਇਹ ਬਿੱਲ ਪਾਸ ਕੀਤਾ ਜਾਵੇ।