ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਬੀ ਐਸ ਘੁੰਮਣ ਵਲੋਂ ਅਸਤੀਫਾ

ਏਜੰਸੀ

ਖ਼ਬਰਾਂ, ਪੰਜਾਬ

 ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਬਣੀ ਯੂਨੀਵਰਸਿਟੀ ਹੋਈ ਦਿਵਾਲੀਆ 

Dr. BS Ghumman

ਪਟਿਆਲਾ - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ ਬੀ ਐਸ ਘੁੰਮਣ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਉਚ ਸਿਖਿਆ ਸਕੱਤਰ ਰਾਹੁਲ ਭੰਡਾਰੀ ਨੇ ਕੀਤੀ ਹੈ। 

ਮਾਂ ਬੋਲੀ ਪੰਜਾਬੀ ਦੀ ਸੇਵਾ ਅਤੇ ਸਰਬਪੱਖੀ ਵਿਕਾਸ ਲਈ ਹੋਂਦ ਵਿਚ ਆਈ ਯੂਨੀਵਰਸਿਟੀ ਦਾ ਇਹ ਹਾਲ ਹੋਣਾ ਪੰਜਾਬ ਸਰਕਾਰ ਲਈ ਸ਼ਰਮਨਾਕ ਹੈ। ਇਹ ਸਭ ਉਦੋਂ ਵਾਪਰ ਰਿਹਾ ਹੈ ਜਦੋਂ ਇਸੇ ਸ਼ਹਿਰ ਦੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਆਂ ਯੂਨੀਵਰਸਿਟੀਆਂ ਖੋਲ੍ਹਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। 

ਦੱਸਣਯੋਗ ਹੈ ਕਿ ਯੂਨੀਵਰਸਿਟੀ ਆਰਥਿਕ ਤੌਰ 'ਤੇ ਡੂੰਘੇ ਸੰਕਟ ਵਿਚੋਂ ਲੰਘ ਰਹੀ ਹੈ। ਡਾ ਬੀ ਐਸ ਘੁੰਮਣ ਪਿਛਲੇ ਤਿੰਨ ਮਹੀਨਿਆਂ ਤੋਂ ਚੰਡੀਗੜ੍ਹ ਕਈ ਫੇਰੇ ਮਾਰ ਚੁੱਕੇ ਸਨ। ਰਾਜਪਾਲ ਨੇ ਯੂਨੀਵਰਸਿਟੀ ਦੇ ਆਰਥਿਕ ਹਲਾਤਾਂ ਦੀ ਸਮੀਖਿਆ ਲਈ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਸੀ। 

ਯੂਨੀਵਰਸਿਟੀ ਸਟਾਫ ਤਨਖਾਹਾਂ ਨਾ ਮਿਲਣ 'ਤੇ ਲਗਾਤਾਰ ਧਰਨੇ ਲਾ ਰਿਹਾ ਹੈ। ਡਾ ਘੁੰਮਣ ਦੇ ਕਾਰਜਕਾਲ ਵਿਚ ਸਤੰਬਰ ਮਹੀਨੇ ਚ ਹੀ ਤਿੰਨ ਸਾਲਾਂ ਦਾ ਵਾਧਾ ਕੀਤਾ ਗਿਆ ਸੀ।