ਅਰਵਿੰਦ ਕੇਜਰੀਵਾਲ ਦਾ ਕੱਲ੍ਹ ਦਾ ਪੰਜਾਬ ਦੌਰਾ ਮੁਲਤਵੀ

ਏਜੰਸੀ

ਖ਼ਬਰਾਂ, ਪੰਜਾਬ

ਹੁਣ 22 ਨਵੰਬਰ ਨੂੰ ਮੋਗਾ ਪਹੁੰਚ ਕੇ ਕਰਨਗੇ 'ਮਿਸ਼ਨ ਪੰਜਾਬ' ਦੀ ਸ਼ੁਰੂਆਤ 

Arvind Kejriwal

ਚੰਡੀਗੜ੍ਹ : 20 ਨਵੰਬਰ ਯਾਨੀ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਸੀ, ਜਿਸ ਦੌਰਾਨ ਕੇਜਰੀਵਾਲ ਨੇ ਮੋਗਾ ਆ ਕੇ ਪੰਜਾਬ ਦੇ ਲੋਕਾਂ ਨੂੰ ਤੀਜੀ ਵਾਰ ਗਾਰੰਟੀ ਦੇ ਕੇ ‘ਮਿਸ਼ਨ ਪੰਜਾਬ’ ਸ਼ੁਰੂ ਕਰਨਾ ਸੀ। ਪਰ ਹੁਣ ਕੇਜਰੀਵਾਲ ਦਾ ਕੱਲ੍ਹ ਦਾ ਦੌਰਾ 2 ਦਿਨਾਂ ਲਈ ਟਾਲ ਦਿਤਾ ਗਿਆ ਹੈ।

ਜਾਣਕਾਰੀ ਅਨੁਸਾਰ ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਹੈ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਕਿਸਾਨਾਂ ਦੇ ਜਸ਼ਨ 'ਚ ਸ਼ਾਮਲ ਹੋਣਗੇ, ਇਸ ਲਈ ਹੁਣ ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਪੰਜਾਬ ਨਹੀਂ ਆਉਣਗੇ ਸਗੋਂ 22 ਨਵੰਬਰ ਨੂੰ 'ਮਿਸ਼ਨ ਪੰਜਾਬ' ਦੀ ਸ਼ੁਰੂਆਤ ਕਰਨਗੇ।