ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਟਵੀਟ, ਦੇਖੋ ਕਿਸ ਨੇ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨ ਇਸ ਮਹੀਨੇ ਦੇ ਅਖੀਰ ਤੱਕ ਹੋਣਗੇ ਰੱਦ

Farmers Protest

ਚੰਡੀਗੜ੍ਹ - ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ ਹੈ ਪਰ ਕਿਸਾਨ ਆਗੂਆਂ ਨੇ ਇਹ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਕਿਸਾਨ ਅਜੇ ਅੰਦੋਲਨ ਖ਼ਤਮ ਕਰ ਕੇ ਵਾਪਸ ਨਹੀਂ ਜਾਣਗੇ ਉਹ ਐੱਮਐੱਸਪੀ ਦਾ ਕਾਨੂੰਨ ਤੇ ਅਪਣੀਆਂ ਬਾਕੀ ਮੰਗਾਂ ਵੀ ਮਨਵਾ ਕੇ ਜਾਣਗੇ। ਇਸ ਦੇ ਨਾਲ ਹੀ ਜਿਵੇਂ ਹੀ ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਖ਼ਬਰ ਆਈ ਤਾਂ ਸਾਰੇ ਸਿਆਸਤਦਾਨਾਂ ਲਗਾਤਾਰ ਟਵੀਟ ਕਰਨ ਲੱਗ ਗਏ ਤੇ ਟਵੀਟਾਂ ਦੀ ਝੜੀ ਲੱਗ ਗਈ। 
ਕਾਂਗਰਸ ਪਾਰਟੀ ਦੇ ਸਿਆਸਤਦਾਨਾਂ ਦੇ ਟਵੀਟ ਕੁੱਝ ਇਸ ਤਰ੍ਹਾਂ ਹਨ। 

ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਦੀ ਇਤਿਹਾਸਕ ਜਿੱਤ - ਨਵਜੋਤ ਸਿੱਧੂ
'ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਸਹੀ ਦਿਸ਼ਾ ਵਿਚ ਇੱਕ ਕਦਮ...ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਨੂੰ ਮਿਲੀ ਇਤਿਹਾਸਕ ਸਫ਼ਲਤਾ... ਤੁਹਾਡੀ ਕੁਰਬਾਨੀ ਨੇ ਲਾਭਅੰਸ਼ਾਂ ਦਾ ਭੁਗਤਾਨ ਕੀਤਾ ਹੈ….ਰੋਡ ਮੈਪ ਰਾਹੀਂ ਪੰਜਾਬ ਵਿਚ ਖੇਤੀ ਨੂੰ ਮੁੜ ਸੁਰਜੀਤ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ'

ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਤੋਂ ਬਾਅਦ ਮਨੀਸ਼ ਤਿਵਾੜੀ ਦਾ ਟਵੀਟ 
ਸੰਘਰਸ਼ ਦੀਆਂ ਜਿੱਤਾਂ
ਹੰਕਾਰ ਮੁਰਝਾਇਆ 
ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ।
ਪੰਜਾਬ ਜ਼ਿੰਦਾਬਾਦ, ਪੰਜਾਬੀ ਅਤੇ ਪੰਜਾਬੀਅਤ

ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦਾ ਟਵੀਟ 
'ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਕਾਲੇ ਕਨੂੰਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਜਿੱਤ ਸਾਡੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਜਿੱਤ ਹੈ। ਮੈਂ ਆਪਣੇ ਸ਼ਹੀਦ ਕਿਸਾਨਾਂ ਨੂੰ ਵੀ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ,ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਨੂੰ ਜਿੱਤ ਪ੍ਰਾਪਤ ਹੋਈ'
#FarmersProtest

ਰਾਹੁਲ ਗਾਂਧੀ ਦਾ ਟਵੀਟ 
ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ ਹੈ। ਬੇਇਨਸਾਫ਼ੀ ਖਿਲਾਫ਼ ਇਹ ਜਿੱਤ ਮੁਬਾਰਕ ਹੋਵੇ। ਜੈ ਹਿੰਦ, ਜੈ ਹਿੰਦ ਕਿਸਾਨ - 

ਖੇਤੀ ਕਾਨੂੰਨ ਵਾਪਸ ਕਰਨ 'ਤੇ CM ਚੰਨੀ ਦਾ ਟਵੀਟ 
''3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਲੰਮੇ ਸ਼ਾਂਤਮਈ ਲੋਕ ਸੰਘਰਸ਼ ਦੀ ਜਿੱਤ ਹੈ। ਅੰਨਦਾਤਾ ਨੂੰ ਮੇਰਾ ਸਲਾਮ।''

ਪ੍ਰਤਾਪ ਬਾਜਵਾ ਦਾ ਟਵੀਟ 
''ਲੱਖਾਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਯਤਨਾਂ ਸਦਕਾ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਗਏ ਹਨ। ਉਨ੍ਹਾਂ 700+ ਸ਼ਹੀਦ ਹੋਏ ਕਿਸਾਨਾਂ ਨੂੰ ਮੇਰੀ ਨਿਮਰ ਸ਼ਰਧਾਂਜਲੀ ਜਿਨ੍ਹਾਂ ਨੇ ਆਪਣੇ ਹੱਕ ਦੀ ਰਾਖੀ ਲਈ ਜਾਨਾਂ ਦਿਤੀਆਂ। ਇਹ ਇੱਕ ਖੱਟਾ-ਮਿੱਠਾ ਪਲ ਹੈ। ਮੈਂ ਭਾਰਤ ਦੇ ਕਿਸਾਨਾਂ ਦੇ ਸਮਰਥਨ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ।''

ਵਿਜੈ ਇੰਦਰ ਸਿੰਗਲਾ ਦੀ ਟਵੀਟ 
#FarmLawsRepealed ਲੋਕਤੰਤਰ ਦੀ ਤਾਕਤ ਅਤੇ ਲੋਕ-ਪੱਖੀ ਸ਼ਾਂਤਮਈ ਅੰਦੋਲਨ ਦੀ ਤਾਕਤ ਨੂੰ ਦਰਸਾਉਂਦਾ ਹੈ ਜੋ ਸਭ ਤੋਂ ਵੱਧ ਅੜੀਅਲ ਲੋਕਾਂ ਨੂੰ ਵੀ ਸੁਣ ਸਕਦਾ ਹੈ। ਮੈਂ ਕਿਸਾਨਾਂ ਦੇ ਹੌਂਸਲੇ ਅਤੇ ਤਾਕਤ ਦੀ ਪ੍ਰਸੰਸ਼ਾ ਕਰਦਾ ਹਾਂ, ਖਾਸ ਕਰਕੇ ਸਾਡੇ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਰਾਹ ਦਿਖਾਇਆ।

ਪਰਗਟ ਸਿਂਘ ਦਾ ਟਵੀਟ 
ਮੈਂ ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ। ਇਹ ਉਨ੍ਹਾਂ ਦੇ ਸੰਘਰਸ਼ ਦੀ ਇਤਿਹਾਸਕ ਜਿੱਤ ਹੈ।ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੰਜਾਬ ,ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਅਤੇ ਲੋਕਾਂ ਦਾ ਨਾਮ ਇਤਿਹਾਸ ਵਿਚ ਹਮੇਸ਼ਾ ਯਾਦ ਰਹੇਗਾ।