ਸੁਰਿੰਦਰ ਮੱਕੜ ਦੇ ਕਾਤਲ ਮਿੰਟੂ ਨੂੰ ਉਮਰ ਕੈਦ, 1987 'ਚ ਸਾਬਕਾ ਵਿਧਾਇਕ ਮੱਕੜ ਦੇ ਭਰਾ ਦੀ ਗੋਲੀ ਮਾਰ ਕੇ ਕੀਤੀ ਸੀ ਹੱਤਿਆ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦਾ ਮਿੰਟੂ ਨੇ ਆਪਣੇ 3 ਸਾਥੀਆਂ ਸਮੇਤ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

Surinder Makkar

 

ਜਲੰਧਰ - ਜਲੰਧਰ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ 35 ਸਾਲਾ ਜਲੰਧਰ ਦੇ ਵਪਾਰੀ ਸੁਰਿੰਦਰ ਸਿੰਘ ਮੱਕੜ ਦੇ ਕਤਲ ਦੇ ਮਾਮਲੇ ਵਿਚ ਲੁਧਿਆਣਾ ਦੇ ਅੱਤਵਾਦੀ ਸਤਿੰਦਰਜੀਤ ਸਿੰਘ ਉਰਫ਼ ਮਿੰਟੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅੱਜ ਦੁਪਹਿਰ ਤੋਂ ਪਹਿਲਾਂ ਅਦਾਲਤ ਨੇ ਮਿੰਟੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਬਾਅਦ ਦੁਪਹਿਰ ਤੱਕ ਫ਼ੈਸਲਾ ਲਟਕਦਾ ਰੱਖਿਆ ਸੀ। ਹੁਣ ਅਦਾਲਤ ਨੇ ਅੱਤਵਾਦੀ ਮਿੰਟੂ ਨੂੰ ਕਤਲ ਅਤੇ ਟਾਂਡਾ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦਾ ਮਿੰਟੂ ਨੇ ਆਪਣੇ 3 ਸਾਥੀਆਂ ਸਮੇਤ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੀੜਤ ਧਿਰ ਵੱਲੋਂ ਅਦਾਲਤ ਵਿਚ ਕੇਸ ਲੜ ਰਹੇ ਐਡਵੋਕੇਟ ਮਨਦੀਪ ਸਿੰਘ ਸਚਦੇਨ ਨੇ ਦੱਸਿਆ ਕਿ ਸਤਿੰਦਰ ਸਿੰਘ ਸਮੇਤ ਸੁਰਿੰਦਰ ਸਿੰਘ ਮੱਕੜ ਦੇ ਕਤਲ ਵਿੱਚ ਸ਼ਾਮਲ ਅਤਿਵਾਦੀ ਹਰਦੀਪ ਸਿੰਘ ਵਿੱਕੀ, ਹਰਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਪਹਿਲਾਂ ਹੀ ਮੌਤ ਹੋ ਗਈ।

ਹੁਣ ਸਿਰਫ਼ ਮਿੰਟੂ ਨੂੰ ਹੀ ਅਦਾਲਤ ਨੇ ਸਜ਼ਾ ਸੁਣਾਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਰ ਦੀ ਨੌਕਰਾਣੀ ਸਵਰਨ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ। ਸਵਰਨ ਕੌਰ ਵੀ ਇਸ ਕੇਸ ਦੀ ਚਸ਼ਮਦੀਦ ਗਵਾਹ ਸੀ। ਐਡਵੋਕੇਟ ਮਨਦੀਪ ਸਿੰਘ ਸਚਦੇਵ ਨੇ ਕਿਹਾ ਕਿ ਬੇਸ਼ੱਕ 36 ਸਾਲਾਂ ਬਾਅਦ ਬਹੁਤ ਲੰਬੇ ਸਮੇਂ ਬਾਅਦ ਫ਼ੈਸਲਾ ਆਇਆ ਹੈ ਪਰ ਪਰਿਵਾਰ ਨੂੰ ਅੱਜ ਅਦਾਲਤ ਤੋਂ ਇਨਸਾਫ਼ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸੰਤਿੰਦਰਜੀਤ ਸਿੰਘ ਉਰਫ ਮਿੰਟੂ ਨੂੰ ਟਾਡਾ ਅਤੇ ਕਤਲ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਦੋਵੇਂ ਸਜਾਵਾਂ ਨਾਲੋ-ਨਾਲ ਚੱਲਣਗੀਆਂ।