Punjab News: ਨਨਹੇੜੇ ਪਿੰਡ ਦੇ ਕਿਸਾਨ ਦੀ ਖੇਤਾਂ ਵਿਚ ਲਾਸ਼ ਮਿਲੀ, ਰਿਵਾਲਵਰ ਦੀ ਗੋਲੀ ਲੱਗਣ ਨਾਲ ਹੋਈ ਮੌਤ
ਕਿਹਾ, 'ਬੀਤੀ ਰਾਤ ਫ਼ਸਲਾਂ ਦੀ ਰਾਖੀ ਲਈ ਹਰਪਾਲ ਸਿੰਘ ਖ਼ੇਤ ਗਿਆ ਸੀ'
Patran: ਘੱਗਾ ਤੋਂ ਨੇੜਲੇ ਪਿੰਡ ਨਨਹੇੜੇ ਵਿਖੇ ਇੱਕ ਕਿਸਾਨ ਵਲੋਂ ਭੇਦ ਭਰੀ ਹਾਲਾਤ ਵਿਚ ਪਸਤ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਪੁਲਿਸ ਵਲੋਂ ਮੌਕੇ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣੇ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ।
ਮੌਕੇ ਤੋਂ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਨਹੇੜੇ ਪਿੰਡ ਦਾ ਕਿਸਾਨ ਹਰਪਾਲ ਸਿੰਘ ਬੀਤੀ ਰਾਤ ਫਸਲਾਂ ਦੀ ਰਾਖੀ ਲਈ ਖੇਤ ਗਿਆ ਸੀ ਜੋ ਫ਼ਸਲਾਂ ਦੀ ਰਾਖੀ ਲਈ ਖ਼ੇਤ ਹੀ ਪੈਂਦਾ ਸੀ ਪਰ ਸਵੇਰੇ ਜਦੋਂ ਸਮੇਂ ਸਿਰ ਉਹ ਘਰ ਨਾ ਪਰਤਿਆ ਤਾਂ ਪੜਤਾਲ ਕਰਨ ਲਈ ਖ਼ੇਤ ਜਾ ਕੇ ਪਤਾ ਲੱਗਿਆ ਹਰਪਾਲ ਸਿੰਘ ਵਲੋਂ ਖ਼ੁਦਕੁਸ਼ੀ ਕੀਤੀ ਹੋਈ ਸੀ ਤੇ ਉਸ ਦੇ ਆਪਣੇ ਰਿਵਾਲਵਰ ਵਿਚੋਂ ਇੱਕ ਗੋਲੀ ਚੱਲੀ ਹੋਈ ਸੀ। ਪੁਲਿਸ ਵਲੋਂ ਮੌਕੇ ਤੋਂ ਉਸ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਜਿਸ ਤੋਂ ਬਾਅਦ ਮ੍ਰਿਤਕ ਹਰਪਾਲ ਸਿੰਘ ਦੀ ਦੇਹ ਨੂੰ ਘਰ ਲਿਆਂਦਾ ਗਿਆ ਤੇ ਪੁਲਿਸ ਦੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਡਾਕਟਰੀ ਮੁਆਇਨੇ ਲਈ ਸਮਾਣੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ
ਇਸ ਸਬੰਧੀ ਜਦੋਂ ਘੱਗਾ ਥਾਣਾ ਦੇ ਮੁਖੀ ਅਮਨਪਾਲ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬੀਤੀ ਰਾਤ ਫ਼ਸਲਾਂ ਦੀ ਰਾਖੀ ਲਈ ਹਰਪਾਲ ਸਿੰਘ ਖ਼ੇਤ ਗਿਆ ਸੀ ਤੇ ਸਵੇਰੇ ਪਰਵਾਰਕ ਮੈਂਬਰਾਂ ਵਲੋਂ ਖ਼ੇਤ ਜਾ ਕੇ ਦੇਖਿਆ ਤਾਂ ਰਿਵਾਲਵਰ ਸਮੇਤ ਉਸ ਦੀ ਲਾਸ਼ ਖੇਤਾਂ ਵਿਚ ਪਈ ਸੀ ਤੇ ਰਿਵਾਲਵਰ ਉਸ ਦੇ ਆਪਣੇ ਹੱਥ ਵਿਚ ਸੀ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਮੌਕੇ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਡਾਕਟਰੀ ਮੁਆਇਨੇ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਬਾਕੀ ਡਾਕਟਰੀ ਜਾਂਚ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।
(For more news apart from A farmer suicide, stay tuned to Rozana Spokesman)