Khanna News: ਖੰਨਾ 'ਚ ਚੱਲਦੀ ਰੋਡਵੇਜ਼ ਦਾ ਫਟਿਆ ਟਾਇਰ, ਲੜਕੀ ਦੀਆਂ ਟੁੱਟੀਆਂ ਲੱਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Khanna News: 30 ਤੋਂ 35 ਯਾਤਰੀ ਵਾਲ-ਵਾਲ ਬਚ ਗਏ

The Broken Tire of the roadways in Khanna

The Broken Tire of the roadways in Khanna: ਖੰਨਾ 'ਚ ਬਟਾਲਾ ਤੋਂ ਅੰਬਾਲਾ ਕੈਂਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਟਾਇਰ ਫਟ ਗਿਆ ਖੁਸ਼ਕਿਸਮਤੀ ਇਹ ਰਹੀ ਕਿ ਬੱਸ ਦਾ ਟਾਇਰ ਫਟਣ ਤੋਂ ਬਾਅਦ ਡਰਾਈਵਰ ਦਾ ਕੰਟਰੋਲ ਰਿਹਾ। ਜਿਸ ਕਾਰਨ 30 ਤੋਂ 35 ਯਾਤਰੀ ਵਾਲ-ਵਾਲ ਬਚ ਗਏ ਪਰ ਇੱਕ ਕੁੜੀ ਯਾਤਰੀ ਦੀਆਂ ਲੱਤਾਂ ਟੁੱਟ ਗਈਆਂ। ਇਸ ਲੜਕੀ ਨੂੰ ਗੰਭੀਰ ਹਾਲਤ ਵਿੱਚ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ।

ਜ਼ਖ਼ਮੀ ਔਰਤ ਮਨਪ੍ਰੀਤ ਕੌਰ (24) ਵਾਸੀ ਟਾਂਡਾਬਾਦ (ਅਮਲੋਹ) ਨੇ ਖੰਨਾ ਤੋਂ ਹੀ ਬੱਸ ਲਈ । ਜਾਣਕਾਰੀ ਅਨੁਸਾਰ ਬੱਸ ਖੰਨਾ ਬੱਸ ਸਟੈਂਡ 'ਤੇ ਰੁਕਣ ਤੋਂ ਬਾਅਦ ਅੱਗੇ ਵਧੀ। ਇੱਥੋਂ ਕਰੀਬ ਦੋ ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ’ਤੇ ਜਾ ਰਹੀ ਬੱਸ ਦਾ ਪਿਛਲਾ ਟਾਇਰ ਫਟ ਗਿਆ। ਬੱਸ ਹਾਈਵੇ 'ਤੇ ਪਲਟ ਗਈ ਸੀ ਪਰ ਉਸ ਸਮੇਂ ਕੋਈ ਵਾਹਨ ਨਹੀਂ ਆ ਰਿਹਾ ਸੀ। ਜੋ ਕਿ ਇਕ ਵੱਡੀ ਬਚਤ ਸੀ। 108 ਐਂਬੂਲੈਂਸ ਬੁਲਾ ਕੇ ਜ਼ਖ਼ਮੀ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਲੜਕੀ ਪਿਛਲੇ ਟਾਇਰਾਂ 'ਤੇ ਬਣੀ ਸੀਟ 'ਤੇ ਬੈਠੀ ਸੀ। ਟਾਇਰ ਫਟਦੇ ਹੀ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਕਾਰਨ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ। ਬੱਸ ਦਾ ਲੋਹਾ ਔਰਤ ਦੀਆਂ ਲੱਤਾਂ ਵਿੱਚ ਵੜ ਗਿਆ। ਇਸ ਕਾਰਨ ਲੱਤਾਂ ਦੀਆਂ ਹੱਡੀਆਂ ਵੀ ਬਾਹਰ ਆ ਗਈਆਂ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਖੂਨ ਨਾਲ ਲੱਥਪੱਥ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਿਚ ਮਦਦ ਕੀਤੀ।