ਅੰਮ੍ਰਿਤਸਰ ਵਿਚ ਵੱਡੀ ਵਾਰਦਾਤ, ਘਰ ਵਿਚ ਲੱਗੀ ਅੱਗ, ਜ਼ਿੰਦਾ ਸੜਨ ਨਾਲ ਇਕ ਵਿਅਕਤੀ ਦੀ ਮੌਤ
ਕਰਨ ਅਹੂਜਾ ਨਾਮ ਵਜੋਂ ਹੋਈ ਮ੍ਰਿਤਕ ਦੀ ਪਛਾਣ
Amritsar Fire News in punjabi
Amritsar Fire News in punjabi : ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਸਥਾਨਕ ਰੇਸ ਕੋਰਸ ਰੋਡ ਵਿਖੇ ਇਕ ਕੋਠੀ ’ਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਰੇਸ ਕੋਰਸ ਰੋਡ ਸਥਿਤ ਕੋਠੀ ਨੰਬਰ 116 ਵਿਚ ਅਚਾਨਕ ਹੀ ਅੱਗ ਲੱਗ ਗਈ।
ਦੱਸਿਆ ਜਾ ਹੈ ਕਿ ਕੋਠੀ ਮਾਲਕ, ਜਿਸ ਦਾ ਕਾਰੋਬਾਰ ਕੋਸਮੈਟਿਕ ਦਾ ਹੈ, ਘਰ ਵਿਚ ਕੈਮੀਕਲ ਹੋਣ ਕਰਕੇ ਅੱਗ ਨੇ ਇਕਦਮ ਭਿਆਨਕ ਰੂਪ ਅਖਤਿਆਰ ਕਰ ਲਿਆ, ਜਿਸ ਦੀ ਲਪੇਟ ’ਚ ਆ ਕੇ ਕਰਨ ਅਹੂਜਾ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਘਰ ਦੇ ਬਾਕੀ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ।'