ਸਰਕਾਰੀ ਅਧਿਆਪਕ ਨੇ ਭੈਣ ਦੇ ਸਹੁਰੇ ਘਰ ਕੀਤੀ ਇਹ ਕਰਤੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹੁਰਿਆਂ ਨੇ ਨੂੰਹ 'ਤੇ ਭਰਾ ਨੂੰ ਫੋਨ ਕਰਕੇ ਬੁਲਾਉਣ ਦੇ ਲਗਾਏ ਦੋਸ਼ 

File Photo

ਮੋਗਾ- ਪਿੰਡ ਤਤੀਰੇ ਦੇ ਸਰਕਾਰੀ ਸਕੂਲ ਦੇ ਅਧਿਆਪਕ ਸਤੀਂਦਰ ਸਿੰਘ ਨੇ ਭੈਣ ਦੇ ਘਰ ਜਾ ਕੇ ਸ਼ਰਮਸਾਰ ਕਰਤੂਤ ਕੀਤੀ । ਪੁਲਿਸ ਐੱਫ ਆਈ ਆਰ ਮੁਤਾਬਕ ਇਸ ਉੱਤੇ ਇਲਜ਼ਾਮ ਹਨ ਕਿ ਇਸ ਨੇ ਅਪਨੀਂ ਭੈਣ ਦੇ ਸਹੁਰੇ ਪਰਿਵਾਰ ਵਿੱਚ ਵੜਕੇ ਆਪਣੇ ਪਿਤਾ ਅਤੇ ਕੁੱਝ ਗੁੰਡੇ ਅਨਸਰਾਂ ਸਮੇਤ ਉਨ੍ਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ।

ਦੱਸ ਦਈਏ ਕਿ ਹਮਲਾਵਰ ਦੀ ਭੈਣ ਗੁਰਦੀਪ ਕੌਰ ਵੀ ਸਰਕਾਰੀ ਅਧਿਆਪਕਾ ਹੈ। ਹਮਲੇ ਵਿਚ ਜ਼ਖਮੀ ਹੋਇਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨੂੰਹ ਅਤੇ ਨੂੰਹ ਦੇ ਭਰਾ ਸਮੇਤ ਹੋਰ ਲੋਕਾਂ ਵਲੋਂ ਘਰ ਵਿੱਚ ਜਬਰਨ ਵੜਕੇ ਮਾਰ ਕੁੱਟ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਜ਼ਖਮੀ ਹੋਏ ਲੜਕੀ ਦੇ ਸਹੁਰੇ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੇ ਆਪਣੇ ਪੇਕੇ ਫੋਨ ਕਰਕੇ ਆਪਣੇ ਭਰਾ ਨੂੰ ਬੁਲਾਇਆ।

ਜਿਸ ਨਾਲ ਕੁਝ ਗੁੰਡੇ ਅਨਸਰ ਵੀ ਆਏ ਅਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨੂੰਹ ਗੁਰਦੀਪ ਕੌਰ ਨੂੰ ਵੀ ਉਨ੍ਹਾਂ ਭਾਗੀਦਾਰ ਦੱਸਿਆ ਹੈ। ਅਧਿਕਾਰੀਕ ਜਾਣਕਾਰੀ ਦਿੰਦੇ ਹੋਏ ਥਾਨਾ ਸਿਟੀ ਦੇ ਐੱਸ ਐੱਚ ਓ ਤਜਿੰਦਰ ਬਰਾਡ਼ ਨੇ ਦੱਸਿਆ ਕਿ ਪਤੀ-ਪਤਨੀ ਦੇ ਮਾਮੂਲੀ ਕਿਹਾ-ਸੁਨੀਂ  ਦੇ ਝਗੜੇ ਦਰਮਿਆਨ, ਪਤਨੀ ਗੁਰਦੀਪ ਕੌਰ ਦੇ ਭਰਾ ਅਤੇ ਮਾਤਾ-ਪਿਤਾ ਸਹਿਤ 2-3 ਅਗਿਆਤ ਲੋਕ ਮਾਰ ਕੁੱਟ ਕਰਣ ਦੇ ਈਰਾਦੇ ਨਾਲ ਘਰ ਵਿੱਚ ਜਬਰਨ ਦਾਖਲ ਹੋਏ।

ਉਨ੍ਹਾਂ ਕਿਹਾ ਮਾਮਲੇ ਵਿੱਚ ਆਰੋਪੀਆਂ ਦੀ ਗਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਆਰੋਪੀਆਂ ਨੂੰ ਪਕੜ ਲਿਆ ਜਾਵੇਗਾ। ਸਕੂਲ ਚ ਸਿਖਿਆ ਦੇਣ ਵਾਲੇ ਅਧਿਆਪਕ ਹੀ ਅਜਿਹੀਆਂ ਹਰਕਤਾਂ ਕਰਨ ਗਏ, ਤਾਂ ਆਉਣ ਵਾਲੇ ਭਵਿੱਖ ਯਾਨੀ ਕਿ ਬੱਚੇ ਇਨ੍ਹਾਂ ਕੋਲੋਂ ਕੀ ਸਿੱਖਣਗੇ।

ਫਿਲਹਾਲ ਜ਼ਖਮੀ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਵਲੋਂ ਹਮਲਾਵਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਫਰਾਰ ਹੋਏ ਹਮਲਾਵਰ ਕਦੋ ਪੁਲਿਸ ਦੇ ਕਾਬੂ ਆਉਂਦੇ ਹਨ।