ਅਫ਼ਗ਼ਾਨਿਸਤਾਨ : ਬੰਬ ਧਮਾਕੇ ’ਚ 11 ਬੱਚਿਆਂ ਦੀ ਮੌਤ ਤੇ 20 ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਅਫ਼ਗ਼ਾਨਿਸਤਾਨ : ਬੰਬ ਧਮਾਕੇ ’ਚ 11 ਬੱਚਿਆਂ ਦੀ ਮੌਤ ਤੇ 20 ਜ਼ਖ਼ਮੀ

image

ਰਿਕਸ਼ੇ ’ਚ ਲੁਕਾ ਕੇ ਰੱਖੇ ਗਏ ਬੰਬ ਨਾਲ ਕੀਤਾ ਧਮਾਕਾ

ਕਾਬੁਲ, 18 ਦਸੰਬਰ : ਪੂਰਬੀ ਅਫ਼ਗ਼ਾਨਿਸਤਾਨ ਦੇ ਗਜਨੀ ਸੂਬੇ ’ਚ ਸ਼ੁਕਰਵਾਰ ਨੂੰ ਰਿਕਸ਼ੇ ’ਚ ਲੁਕਾ ਕੇ ਰੱਖੇ ਬੰਬ ’ਚ ਧਮਾਕਾ ਹੋਣ ਕਾਰਨ ਉਸ ਦੀ ਲਪੇਟ ’ਚ ਆਏ 11 ਬੱਚਿਆਂ ਦੀ ਮੌਤ ਹੋ ਗਈ ਜਦਕਿ 20 ਜ਼ਖ਼ਮੀ ਹੋ ਗਏ। ਗਜਨੀ ਸੂਬੇ ਦੇ ਗਵਰਨਰ ਦੇ ਬੁਲਾਰੇ ਵਹੀਦੁੱਲਾਹ ਜੁਮਾਜ਼ਾਦਾ ਨੇ ਦਸਿਆ ਕਿ ਹਮਲਾ ਦੁਪਹਿਰ ਨੂੰ ਗਿਲਾਨ ਜ਼ਿਲੇ ’ਚ ਹੋਇਆ। 
ਉਨ੍ਹਾਂ ਨੇ ਦਸਿਆ ਕਿ ਬੰਬ ਧਮਾਕਾ ਉਸ ਸਮੇਂ ਹੋਇਆ ਜਦ ਚਾਲਕ ਮੋਟਰ ਨਾਲ ਸਾਮਾਨ ਵੇਚਣ ਲਈ ਪਿੰਡ ’ਚ ਦਾਖ਼ਲ ਹੋਇਆ ਅਤੇ ਜਲਦ ਹੀ ਬੱਚਿਆਂ ਨੇ ਉਸ ਨੂੰ ਘੇਰ ਲਿਆ। ਜੁਮਾਜ਼ਾਦਾ ਮੁਤਾਬਕ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ। ਤੁਰਤ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬੁਲਾਰੇ ਨੇ ਦਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਜਰਨਲ ਮਾਰਕ ਮਿਲੇ ਨੇ ਮੰਗਲਵਾਰ ਨੂੰ ਦੋਹਾ ’ਚ ਤਾਬਿਲਾਨੀ ਦੇ ਨੇਤਾਵਾਂ ਨਾਲ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਕ, ਇਕ ਮੀਟਿੰਗ ਕਰ ਅਮਰੀਕਾ-ਤਾਲਿਬਾਨ ਸਮਝੌਤਿਆਂ ਦੇ ਫੌਜ ਪਹਿਲੂਆਂ ’ਤੇ ਚਰਚਾ ਕੀਤੀ ਹੈ। ਸਮਝੌਤਿਆਂ ਦਾ ਉਦੇਸ਼ ਤਾਲਿਬਾਨੀ ਅਤੇ ਅਫਗਾਨਿਸਤਾਨ ਦੀ ਸਰਕਾਰ ਵਿਚਾਲੇ ਸਿੱਧੀ ਸ਼ਾਂਤੀ ਗੱਲਬਾਤ ਲਈ ਮੰਚ ਤਿਆਰ ਕਰਨਾ ਹੈ। ਦੋਹਾ ’ਚ ਗੱਲਬਾਤ ਦੇ ਬਾਅਦ ਜਨਰਲ ਮਿਲੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਨੀ ਨਾਲ ਵਿਚਾਰ ਕਰਨ ਲਈ ਕਾਬੁਲ ਰਵਾਨਾ ਹੋ ਗਏ। ਮਿਲੇ ਨੇ ਜੋਰ ਦੇ ਕੇ ਕਿਹਾ ਕਿ ਦੋਨਾਂ ਪੱਖਾਂ ਨੂੰ ਤੇਜੀ ਨਾਲ ਹਿੰਸਾ ਘੱਟ ਕਰਨ ਦੀ ਲੋੜ ਹੈ।     (ਪੀਟੀਆਈ)