ਬਾਇਡਨ ਦੇ ਸਲਾਹਕਾਰ ਰਿਚਮੰਡ ਕੋਰੋਨਾ ਵਾਇਰਸ ਨਾਲ ਪੀੜਤ

ਏਜੰਸੀ

ਖ਼ਬਰਾਂ, ਪੰਜਾਬ

ਬਾਇਡਨ ਦੇ ਸਲਾਹਕਾਰ ਰਿਚਮੰਡ ਕੋਰੋਨਾ ਵਾਇਰਸ ਨਾਲ ਪੀੜਤ

image

ਵਾਸ਼ਿੰਗਟਨ, 18 ਦਸੰਬਰ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੇ ਕਰੀਬੀ ਸੇਡ੍ਰਿਕ ਰਿਚਮੰਡ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਬਾਇਡਨ ਦੀ ਟਰਾਂਸਫਰ ਟੀਮ ਨੇ ਇਹ ਜਾਣਕਾਰੀ ਦਿਤੀ। ਟੀਮ ਦੀ ਬੁਲਾਰਨ ਕੇਟ ਬੇਡਿੰਗਫੀਲਡ ਨੇ ਦਸਿਆ ਕਿ 47 ਸਾਲਾ ਰਿਚਮੰਡ ’ਚ ਵਾਇਰਸ ਦੇ ਲੱਛਣ ਬੁਧਵਾਰ ਤੋਂ ਨਜ਼ਰ ਆਉਣ ਲੱਗੇ ਸਨ। ਉਨ੍ਹਾਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਗਿਆ ਜਿਸ ’ਚ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ। ਬੇਡਿੰਗਫੀਲਡ ਨੇ ਕਿਹਾ ਕਿ ਰਿਚਮੰਡ, ਬਾਇਡਨ ਦੇ ਕਰੀਬੀ ਸੰਪਰਕ ’ਚ ਨਹੀਂ ਆਏ ਸਨ ਅਤੇ ਬਾਇਡਨ ਦੀ ਅੱਜ ਹੀ ਕੋਵਿਡ 19 ਦੀ ਜਾਂਚ ਕਰਵਾਈ ਗਈ ਜਿਸ ’ਚ ਪਤਾ ਲਗਿਆ ਕਿ ਉਹ ਕੋਰੋਨਾ ਪਾਜ਼ੇਟਿਵ ਨਹੀਂ ਹਨ। ਬਾਇਡਨ ਪ੍ਰਸ਼ਾਸਨ ’ਚ ਰਿਚਮੰਡ ਨੂੰ ਸੀਨੀਅਰ ਸਲਾਹਕਾਰ ਅਤੇ ਲੋਕ ਮਾਮਲਿਆਂ ਦੇ ਦਫ਼ਤਰ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।