ਦਿੱਲੀ 'ਚ ਕਿਸਾਨਾਂ ਦਾ ਅੰਦੋਲਨ 24 ਵੇਂ ਦਿਨ ਵੀ ਜਾਰੀ, ਤਰਨਤਾਰਨ ਤੋਂ ਜਥਾ ਰਵਾਨਾ
ਸੰਗਤਾਂ ਵਲੋਂ ਦਿੱਲੀ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ ਜਿਸਦੇ ਚੱਲਦੇ ਉਨ੍ਹਾਂ ਵਲੋਂ ਇਹ ਉਪਰਾਲਾ ਕਰ ਸੰਗਤਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।
ਤਰਨਤਾਰਨ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਚ ਕਿਸਾਨਾਂ ਵਲੋਂ ਜਾਰੀ ਧਰਨਾ ਅੱਜ 24 ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ। ਇਸ ਧਰਨੇ 'ਚ ਸ਼ਾਮਿਲ ਹੋਣ ਲਈ ਦਿੱਲੀ ਦੀਆ ਵੱਖ ਵੱਖ ਜਥੇਬੰਦੀਆਂ ਅਤੇ ਵਰਗਾ ਵਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਭਾਰੀ ਗਿਣਤੀ ਵਿਚ ਲੋਕ ਅਤੇ ਨੌਜਵਾਨ, ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਧਰਨੇ ਵਿਚ ਹੁਣ ਸੰਗਤਾਂ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ।
ਇਸੇ ਦੇ ਚੱਲਦੇ ਅੱਜ ਤਰਨਤਾਰਨ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਕੁਲਦੀਪ ਸਿੰਘ ਵਲੋਂ ਸਿੰਘ ਸਾਹਿਬ ਗਿਆਨੀ ਗੁਰਜੰਟ ਸਿੰਘ ਅਗਵਾਈ ਵਿਚ ਰਾਗੀ, ਢਾਡੀ, ਕਵੀਸ਼ਰਾਂ ਸਮੇਤ ਹੋਰ ਸੰਗਤ ਦਿੱਲੀ ਦੇ ਸਿੰਘੂ ਬਾਰਡਰ ਲਈ ਅਰਦਾਸ ਕਰ ਰਵਾਨਾ ਹੋਏ। ਇਸ ਮੌਕੇ ਹੈਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕਿਹਾ "ਉਹ ਵੀ ਕਿਸਾਨ ਦੇ ਪੁੱਤਰ ਹਨ ਅਤੇ ਕਿਸਾਨੀ ਸੰਘਰਸ਼ ਵਿਚ ਸੰਗਤਾਂ ਸਮੇਤ ਆਪਣੇ ਯੋਗਦਾਨ ਪਾਉਣ ਦਿੱਲੀ ਜਾ ਰਹੇ ਹਨ। "
ਇਸ ਮੌਕੇ ਕੁਲਦੀਪ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੇ ਕਿਹਾ, " ਸੰਗਤਾਂ ਵਲੋਂ ਦਿੱਲੀ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ ਜਿਸਦੇ ਚੱਲਦੇ ਉਨ੍ਹਾਂ ਵਲੋਂ ਇਹ ਉਪਰਾਲਾ ਕਰ ਸੰਗਤਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।"