ਰਾਜਨਾਥ ਸਿੰਘ ਵਲੋਂ ਮਿਲਟਰੀ ਸਾਹਿਤ 2020 ਦਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਰਾਜਨਾਥ ਸਿੰਘ ਵਲੋਂ ਮਿਲਟਰੀ ਸਾਹਿਤ 2020 ਦਾ ਉਦਘਾਟਨ

IMAGE

ਚੰਡੀਗੜ੍ਹ, 18 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁਕਰਵਾਰ ਨੂੰ ਮਿਲਟਰੀ ਲਿਟਰੇਚਰ ਫ਼ੈਸਟੀਵਲ (ਐਮ.ਐਲ.ਐਫ.) 2020 ਨੂੰ ਉਨ੍ਹਾਂ ਮਹਾਨ ਯੋਧਿਆਂ ਨੂੰ ਸਮਰਪਤ ਕੀਤਾ ਜਿਨ੍ਹਾਂ ਨੇ ਸਾਡੀ ਮਾਤ ਭੂਮੀ ਦੀ ਸੇਵਾ ਵਿਚ ਮਹਾਨ ਕੁਰਬਾਨੀਆਂ ਦਿਤੀਆਂ। ਇਕ ਵਰਚੁਅਲ ਸਮਾਰੋਹ ਦੌਰਾਨ ਫ਼ੈਸਟੀਵਲ ਦਾ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਐਮ.ਐਲ.ਐਫ਼. ਕਰਵਾਉਣ ਦਾ ਵਿਚਾਰ ਬਿਲਕੁਲ ਸਹੀ ਹੈ ਕਿਉਂਕਿ ਇਹ ਬਹਾਦਰ ਜੰਗੀ ਨਾਇਕਾਂ ਦੀ ਧਰਤੀ ਹੈ। ਰਾਜਨਾਥ ਸਿੰਘ ਨੇ ਟਿੱਪਣੀ ਕੀਤੀ ਕਿ ਰਖਿਆ ਸਭਿਆਚਾਰ ਅਤੇ ਪਰੰਪਰਾਵਾਂ ਦਾ ਇਹ ਸਮਾਗਮ ਜੇ ਕਿਤੇ ਕਰਵਾਇਆ ਜਾ ਸਕਦਾ ਹੈ ਤਾਂ ਉਹ ਪੰਜਾਬ ਹੀ ਹੈ। ਉਨ੍ਹਾਂ ਨੇ ਫ਼ੌਜ ਦੇ ਸਭਿਆਚਾਰ ਵਿਚ ਝਾਤ ਪਾਉਣ ਲਈ ਇਕ ਯੋਗ ਮੰਚ ਪੇਸ਼ ਕਰਨ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸਾਡੇ ਨੌਜਵਾਨਾਂ ਨੂੰ ਫ਼ੌਜ ਨੂੰ ਅਪਣੇ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਨਾ ਮਿਲੇਗੀ।  ਪਿਛਲੇ ਸਾਲ ਸੰਸਦ ਦੇ ਸੈਸ਼ਨ ਵਿਚ ਵਾਧੇ ਕਾਰਨ ਇਸ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਣ ਵਿਚ ਅਪਣੀ ਅਸਮਰਥ ਰਹਿਣ ਉਤੇ ਅਫ਼ਸੋਸ ਜ਼ਾਹਿਰ ਕਰਦਿਆਂ, ਰਖਿਆ ਮੰਤਰੀ ਨੇ ਪ੍ਰਬੰਧਕਾਂ ਨੂੰ ਵਧਾਈ ਦਿਤੀ ਅਤੇ ਜਨਤਾ ਵਿਚ ਵੱਡੇ ਪੱਧਰ ਉਤੇ ਫ਼ੌਜੀ ਮਾਮਲਿਆਂ ਬਾਰੇ ਵਧੇਰੇ ਸਮਝ ਪੈਦਾ ਕਰਨ ਲਈ ਇਕ ਢੁੱਕਵਾਂ ਮੰਚ ਪ੍ਰਦਾਨ ਕਰਨ ਉਤੇ ਸੰਤੁਸ਼ਟੀ ਜਾਹਰ ਕੀਤੀ। ਉਨ੍ਹਾਂ ਦਸਿਆ ਕਿ ਮੈਂ ਪਿਛਲੇ ਸਾਲ ਐਮਐਲਐਫ਼ ਵਿਖੇ ਕਿਤਾਬਾਂ ਉਤੇ ਵਿਚਾਰ-ਵਟਾਂਦਰੇ, ਪੈਨਲ ਵਿਚਾਰ ਵਟਾਂਦਰੇ ਅਤੇ ਸਾਡੇ ਸੈਨਿਕਾਂ ਦੁਆਰਾ ਵਿਖਾਏ ਗਏ ਹੈਰਤਅੰਗੇਜ਼  ਕਾਰਨਾਮਿਆਂ ਸਮੇਤ ਸਾਰੀਆਂ ਗਤੀਵਿਧੀਆਂ ਦਾ ਧਿਆਨ ਰੱਖ ਰਿਹਾ ਸੀ।