ਰਵਾਇਤੀ ਅਤੇ ਸੋਸ਼ਲ ਮੀਡੀਆ ਲਈ ਸਵੈ-ਨਿਯਮ ਦੀ ਲੋੜ: ਉਪ ਰਾਸ਼ਟਰਪਤੀ ਨਾਇਡੂ

ਏਜੰਸੀ

ਖ਼ਬਰਾਂ, ਪੰਜਾਬ

ਰਵਾਇਤੀ ਅਤੇ ਸੋਸ਼ਲ ਮੀਡੀਆ ਲਈ ਸਵੈ-ਨਿਯਮ ਦੀ ਲੋੜ: ਉਪ ਰਾਸ਼ਟਰਪਤੀ ਨਾਇਡੂ

IMAGE

ਨਵੀਂ ਦਿੱਲੀ, 18 ਦਸੰਬਰ : ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਮਾਜਿਕ ਸਦਭਾਵਨਾ, ਸ਼ਾਂਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਖ਼ਤਰਿਆਂ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਤੇਜ਼ੀ ਨਾਲ ਫੈਲਾਉਣ ਦੀ ਵਰਤੋਂ ਵਿਚ “ਸ਼ੁੱਧਤਾ” ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲੱਬ ਇਕ ਦੂਜੇ ਵਿਰੁਧ ਨਫ਼ਰਤ ਅਤੇ ਨਾਰਾਜ਼ਗੀ ਪ੍ਰਗਟਾਉਣਾ ਨਹੀਂ, ਇਹ ਸਮਾਜ ਵਿਚ ਅਰਾਜਕਤਾ ਦਾ ਕਾਰਨ ਬਣ ਸਕਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਪੱਤਰਕਾਰੀ ਨੇ ਹਮੇਸ਼ਾ ਰਸਤਾ ਦਿਖਾਉਣ ਦਾ ਕੰਮ ਕੀਤਾ ਹੈ। ਪਰ, ਨਕਾਰਾਤਮਕਤਾ ਨੂੰ ਪੂਰੀ ਤਰ੍ਹਾਂ ਫੈਲਣਾ ਨਹੀਂ ਚਾਹੀਦਾ।
ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨੀ ਕਿਸੇ ਵੀ ਮੀਡੀਆ ਸੰਗਠਨ ਨੂੰ ਚਲਾਉਣ ਲਈ ਮਹੱਤਵਪੂਰਨ ਦਸਦੇ ਹੋਏ ਨਾਇਡੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਮੀਡੀਆ ਸੰਸਥਾਵਾਂ ਦੀ ਸ਼ੁਰੂਆਤ ਅਤੇ ਆਮਦਨੀ ਵਿਚ ਹਿੱਸੇਦਾਰੀ ਘਟਣ ਕਾਰਨ ਪੱਤਰਕਾਰੀ ਦੇ ਰਵਾਇਤੀ ਮੁੱਲਾਂ ਅਤੇ ਸਿਧਾਂਤਾਂ ਨਾਲ ਸਮਝੌਤਾ ਹੋਇਆ ਹੈ, ਜੋ ਕਿ ਗੰਭੀਰ ਨਤੀਜੇ ਹੋ ਸਕਦੇ ਹਨ।
ਛੇਵੇਂ ਐਮਵੀ ਕਾਮਤ ਸਮ੍ਰਿਤੀ ਲੈਕਚਰ ਵਿਚ ਪੱਤਰਕਾਰੀ: ਇਤਿਹਾਸ, ਵਰਤਮਾਨ ਅਤੇ ਭਵਿੱਖ ਦੇ ਵਿਸ਼ੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਮੀਡੀਆ ’ਤੇ ਡੂੰਘਾ ਪ੍ਰਭਾਵ ਪਿਆ ਹੈ ਅਤੇ ਰਵਾਇਤੀ ਮੀਡੀਆ ਨੂੰ ਕਾਇਮ ਰੱਖਣ ਲਈ ਢੁਕਵੇਂ ਮਾਲੀਆ ਮਾਡਲ ਤਿਆਰ ਕਰਨ ਦੀ ਲੋੜ ਹੈ।  (ਪੀਟੀਆਈ)


ਉਪ ਰਾਸ਼ਟਰਪਤੀ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਵਿਸਥਾਰ ਦੇ ਨਾਲ ਪ੍ਰਗਟਾਵੇ ਦੀ ਆਜ਼ਾਦੀ ਦਾ ਦਾਇਰਾ ਫੈਲ ਰਿਹਾ ਹੈ, ਇਹ ਸਵਾਗਤਯੋਗ ਹੈ, ਦੂਜੇ ਪਾਸੇ ਸਵੈ-ਨਿਯਮ ਅਤੇ ਪਾਲਣਾ ਨਾ ਕਰਨ ਦਾ ਪੱਖ ਵੀ ਹੈ।  (ਪੀਟੀਆਈ)