ਸ੍ਰੀ ਮੁਕਤਸਰ ਸਾਹਿਬ, 18 ਦਸਬੰਰ (ਰਣਜੀਤ ਸਿੰਘ/ਕਸ਼ਮੀਰ ਸਿੰਘ) : ਮਨੁੱਖੀ ਗ਼ਲਤੀ ਕਾਰਨ ਬਠਿੰਡਾ ਰੋਡ ਬਾਈਪਾਸ ’ਤੇ ਸÎਥਿਤ ਬਾਵਾ ਚੌਕ ’ਤੇੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਯੂਸਫ ਸਹੋਤਾ ਪੁੱਤਰ ਜੋਗਿੰਦਰ ਸਿੰਘ, ਉਮਰ ਲਗਭਗ 40 ਸਾਲ ਵਾਸੀ ਕੋਟਕਪੂਰਾ ਰੋਡ ਆਦੇਸ਼ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਜੋ ਕਿ ਆਪਣੇ ਹੀਰੋ ਡੀ ਲਕਸ ਮੋਟਰਸਾਇਕਲ ਪੀਬੀ 30 ਡਬਲਯੂ 8855 ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਹ ਬਠਿੰਡਾ ਬਾਈਪਾਸ ਸਥਿਤ ਚੌਕ ’ਚ ਪਹੁੰਚਿਆ ਤਾਂ ਸੜਕ ’ਤੇ ਚਿੱਟੇ ਰੰਗ ਦੀ ਈਓਨ ਕਾਰ ਨੰ: ਪੀਬੀ30 ਐਸ. 9888 ਦੇ ਚਾਲਕ ਨੇ ਅਚਾਨਕ ਬਾਰੀ ਖੋਲ੍ਹ ਦਿਤੀ, ਜਿਸ ਨਾਲ ਟਕਰਾ ਕੇ ਉਹ ਮੋਟਰਸਾਇਕਲ ਸਮੇਤ ਸੜਕ ’ਤੇ ਜਾ ਡਿਗਿਆ। ਉਧਰੋਂ ਪਿਛੋਂ ਆ ਰਿਹਾ ਬਜ਼ਰੀ ਨਾਲ ਭਰਿਆ ਟਰਾਲਾ ਆਰ. ਜੇ. 13, ਜੀ.ਸੀ. 0782, ਯੂਸਫ਼ ਸਹੋਤਾ ਦੇ ਉਪਰੋਂ ਲੰਘ ਗਿਆ, ਜਿਸ ਨਾਲ ਉਸ ਦੇ ਲੱਕ ਤੋਂ ਲੈ ਕੇ ਗਲ ਤਕ ਸਰੀਰ ਫਿਸ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਵਾਰਸ ਮੌਕੇ ਤੇ ਪੁੱਜ ਗਏ ਉਨ੍ਹਾਂ ਦਾ ਰੋਣਾ ਕੁਰਲਾਉਣਾ ਦੇਖਿਆ ਨਹੀਂ ਜਾ ਰਿਹਾ ਸੀ। ਯੂਸਫ ਸਹੋਤਾ ਆਪਣੇ ਪਿਛੇ ਅਪਣੀ ਪਤਨੀ, ਇੱਕ 12 ਸਾਲ ਦਾ ਬੇਟਾ ਤੇ ਕਰੀਬ 10 ਸਾਲ ਦੀ ਬੇਟੀ ਛੱਡ ਗਿਆ ਹੈ।
ਕੈਪਸ਼ਨ : ਮੌਕੇ ’ਤੇ ਜਾਂਚ ਕਰਦੀ ਹੋਈ ਪੁਲਿਸ, ਮ੍ਰਿਤਕ ਯੂਸਫ਼ ਦੀ ਲਾਸ਼, ਈਓਨ ਕਾਰ, ਖੜਾ ਟਰੱਕ ਤੇ ਮ੍ਰਿਤਕ ਦਾ ਮੋਟਰਸਾਇਕਲ। ਸੰਜੂ
ਫੋਟੋ ਫਾਇਲ : ਐਮਕੇਐਸ 18 - 05
image