ਅਮਰੀਕੀ ਸਾਂਸਦਾਂ ਨੇ ਐਚ-1ਬੀ ਵੀਜ਼ਾ ਬਾਰੇ ਟਰੰਪ ਪ੍ਰਸ਼ਾਸਨ ਦੀ ਨੀਤੀ ਨੂੰ ਬਦਲਣ ਦੀ ਬਾਇਡਨ ਤੋਂ ਕੀਤੀ ਅ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਸਾਂਸਦਾਂ ਨੇ ਐਚ-1ਬੀ ਵੀਜ਼ਾ ਬਾਰੇ ਟਰੰਪ ਪ੍ਰਸ਼ਾਸਨ ਦੀ ਨੀਤੀ ਨੂੰ ਬਦਲਣ ਦੀ ਬਾਇਡਨ ਤੋਂ ਕੀਤੀ ਅਪੀਲ

image

ਵਾਸ਼ਿੰਗਟਨ, 18 ਦਸੰਬਰ : ਅਮਰੀਕਾ ਵਿਚ 60 ਸਾਂਸਦਾਂ ਦੇ ਸਮੂਹ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੂੰ ਵੀਜ਼ਾ ਦੇ ਸਬੰਧ ਵਿਚ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਕ ਨੀਤੀ ਨੂੰ ਬਦਲਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਐਚ-4 ਵੀਜ਼ਾ ਪ੍ਰਾਪਤ ਲੋਕਾਂ ਦੇ ਦਸਤਾਵੇਜ ਦੀ ਵੈਧਤਾ ਦੀ ਸਮੇਂ ਸੀਮਾ ਵਧਾਉਣ ਦੀ ਅਪੀਲ ਕੀਤੀ ਹੈ। ਇਹ ਵੀਜ਼ਾ ਐਚ-1ਬੀ ਵੀਜਾ ਧਾਰਕਾਂ ਦੇ ਜੀਵਨਸਾਥੀ ਨੂੰ ਜਾਰੀ ਕੀਤਾ ਜਾਂਦਾ ਹੈ। ਐਚ-4 ਵੀਜ਼ਾ ਧਾਰਕਾਂ ਵਿਚ ਜਿਆਦਾਤਰ ਉੱਚ ਕੌਸ਼ਲ ਵਾਲੀਆਂ ਭਾਰਤੀ ਬੀਬੀਆਂ ਸ਼ਾਮਲ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂਐਸਸੀਆਈਐਸ) ਵਿਭਾਗ ਵਲੋਂ ਐਚ-4 ਵੀਜ਼ਾ, ਐਚ-1ਬੀ ਵੀਜ਼ਾ ਧਾਰਕਾਂ ਦੇ ਪ੍ਰਵਾਰ ਦੇ ਮੈਂਬਰਾਂ (ਜੀਵਨਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਲਈ ਜਾਰੀ ਕੀਤਾ ਜਾਂਦਾ ਹੈ। ਐਚ-1ਬੀ ਵੀਜਾ ਧਾਰਕਾਂ ਵਿਚ ਜਿਆਦਾਤਰ ਭਾਰਤੀ ਆਈ.ਟੀ. ਪੇਸ਼ੇਵਰ ਹਨ। ਇਹ ਆਮ ਤੌਰ ’ਤੇ ਉਹਨਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਰੋਜ਼ਗਾਰ ਦੇ ਆਧਾਰ ’ਤੇ ਸਥਾਨਕ ਵਸਨੀਕ ਦਾ ਦਰਜਾ ਹਾਸਲ ਕਰਨਾ ਚਾਹੁੰਦੇ ਹਨ। 
ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੇ 16 ਦਸੰਬਰ ਨੂੰ ਬਾਈਡੇਨ ਨੂੰ ਪੱਤਰ ਵਿਚ ਲਿਖਿਆ,‘‘ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਗ੍ਰਹਿ ਸੁਰੱਖਿਆ ਵਿਭਾਗ ਨੂੰ ਤੁਹਾਡੇ ਪ੍ਰਸ਼ਾਸਨ ਦੇ ਪਹਿਲੇ ਦਿਨ ਐਚ-4 ਵੀਜ਼ਾ ਦੀ ਖ਼ਤਮ ਹੋ ਰਹੀ ਵੈਧਤਾ ਨੂੰ ਲੈ ਕੇ ਸੰਘੀ ਰਜਿਸਟਰ ਨੋਟਿਸ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿਤਾ ਜਾਵੇ।’’ ਡੈਮੋਕ੍ਰੇਟ ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਪੱਤਰ ਵਿਚ ਕਿਹਾ ਗਿਆ ਕਿ ਗ੍ਰਹਿ ਸੁਰੱਖਿਆ ਵਿਭਾਗ ਨੇ 2015 ਵਿਚ ਇਕ ਨਿਯਮ ਜਾਰੀ ਕਰ ਕੇ ਐਚ-1ਬੀ ਵੀਜ਼ਾ ਧਾਰਕਾਂ ’ਤੇ ਨਿਰਭਰ ਜੀਵਨਸਾਥੀ ਨੂੰ ਇਜਾਜ਼ਤ ਦੇ ਦਿਤੀ ਸੀ।(ਪੀਟੀਆਈ)    
    (ਪੀਟੀਆਈ)