ਦਰਬਾਰ ਸਾਹਿਬ ਬੇਅਦਬੀ ਮਾਮਲਾ: ਮੁਲਜ਼ਮ ਦੇ ਪਿਛੋਕੜ ਦੀ ਬਰੀਕੀ ਨਾਲ ਕੀਤੀ ਜਾਵੇ ਜਾਂਚ: ਪੀਰਮੁਹੰਮਦ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰ ਚੁੱਕੇ ਸਖ਼ਸ ਦੀ ਬਹੁਤ ਬਰੀਕੀ ਨਾਲ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ ਤਾਂ ਜੋ ਇਸ ਪਿੱਛੇ ਅਸਲ ਸ਼ਰਾਰਤੀ ਦਿਮਾਗ ਕਾਬੂ ਕੀਤੇ ਜਾ ਸਕਣ

Karnail Singh Peer Mohammad

ਅ੍ਰੰਮਿਤਸਰ - ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਨੀਚ ਅਨਸਰ ਨੇ ਰਹਿਰਾਸ ਸਾਹਿਬ  ਦੇ ਚੱਲ ਰਹੇ ਪਾਠ ਦੌਰਾਨ ਜੰਗਲਾ ਟੱਪ ਕੇ ਸੱਚਖੰਡ ਸਾਹਿਬ ਹਰਮਿੰਦਰ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਕੌਮ ਦੇ ਸੁਚੇਤ ਪੰਥਕ ਪਹਿਰੇਦਾਰਾ ,ਸੇਵਾਦਾਰਾਂ ਨੇ ਉਸ ਨੀਚ ਬਿਰਤੀ ਵਾਲੇ ਅਨਸਰ ਨੂੰ ਤੁਰੰਤ ਦਬੋਚ ਲਿਆ ਅਤੇ ਕੁੱਟਮਾਰ ਦੌਰਾਨ ਉਸ ਦੀ ਮੌਤ ਵੀ ਹੋ ਗਈ। ਇਸ ਘਟਨਾਕ੍ਰਮ 'ਤੇ ਸਖ਼ਤ ਟਿੱਪਣੀ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ ਸ੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਫੈਡਰੇਸ਼ਨ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਕਿਹਾ ਹੈ

ਕਿ ਇਸ ਘਟਨਾ ਪਿੱਛੇ ਬਹੁਤ ਹੀ ਗਹਿਰੀ ਰਾਜਨੀਤਿਕ ਸਾਜਿਸ਼ ਹੈ ਜੋ ਕਿ ਬੇਅਦਬੀ ਦੀਆਂ ਘਟਨਾਵਾ ਦੀ ਲੜੀ ਦਾ ਸਿਖ਼ਰ ਕਰਕੇ ਪੰਜਾਬ ਅੰਦਰ ਭਿਆਨਕ ਦੁਖਾਂਤ ਨੂੰ ਅੰਜਾਮ ਦੇਣ ਲਈ ਪਿਛਲੇ ਲੰਮੇ ਸਮੇਂ ਤੋ ਘੜੀ ਗਈ ਹੈ। ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਇਸ ਮਰ ਚੁੱਕੇ ਸਖ਼ਸ ਦੀ ਬਹੁਤ ਬਰੀਕੀ ਨਾਲ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ ਤਾਂ ਜੋ ਇਸ ਪਿੱਛੇ ਅਸਲ ਸ਼ਰਾਰਤੀ ਦਿਮਾਗ ਕਾਬੂ ਕੀਤੇ ਜਾ ਸਕਣ। ਇਸ ਘਟਨਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀਆਂ ਤੇ ਤਮਾਮ ਗੁਰੂ ਘਰਾਂ ਦੇ ਪ੍ਰਬੰਧਕਾ ਨੂੰ ਵੀ ਸੁਚੇਤ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਨੀਚ ਅਨਸਰ ਇਸ ਤਰ੍ਹਾਂ ਦੀ ਹਿਮਾਕਤ ਨਾ ਕਰ ਸਕੇ।