ਗੁਰੂ ਘਰ ਵਾਪਰੀ ਬੇਅਦਬੀ ਦੀ ਘਟਨਾ ਨੂੰ ਬੱਬੂ ਮਾਨ ਨੇ ਦੱਸਿਆ ਮੰਦਭਾਗਾ
ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਦਭਾਗੀ ਘਟਨਾ ਵਾਪਰੀ।
ਅੰਮ੍ਰਿਤਸਰ: ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਦਭਾਗੀ ਘਟਨਾ ਵਾਪਰੀ। ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਨੌਜਵਾਨ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਨੇ ਜੰਗਲਾ ਟੱਪ ਕੇ ਕਿਰਪਾਨ ਫੜਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਐਸਜੀਪੀਸੀ ਸੇਵਾਦਾਰਾਂ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਕਾਬੂ ਕਰ ਕੁੱਟ ਕੁੱਟ ਮਾਰ ਦਿਤਾ।
ਗੁਰੂ ਘਰ ਵਾਪਰੀ ਬੇਅਦਬੀ ਦੀ ਘਟਨਾ ਮੰਦਭਾਗੀ- ਬੱਬੂ ਮਾਨ
ਗੁਰੂ ਘਰ ਵਿਚ ਵਾਪਰੀ ਘਟਨਾ ਨੂੰ ਬੱਬੂ ਮਾਨ ਨੇ ਮੰਗਭਾਗਾ ਦੱਸਿਆ। ਉਹਨਾਂ ਕਿਹਾ ਕਿ ਵੋਟਾਂ ਤੱਕ ਆਪਣੇ-ਆਪਣੇ ਪਿੰਡਾਂ 'ਚ ਗੁਰੂ ਘਰ ਦੀ ਰਾਖੀ ਰੱਖੀਏ ਤੇ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਾ ਰੱਖੀਏ।
ਰਵੀ ਸਿੰਘ ਖ਼ਾਲਸਾ ਨੇ ਵੀ ਘਟਨਾ ਨੂੰ ਮੰਦਭਾਗਾ ਦੱਸਦਿਆ ਕਿਹਾ ਕਿ ਇਹ ਮਨੁੱਖਤਾ ਦਾ ਘਰ ਹੈ, ਹਮੇਸ਼ਾ ਆਪਣੀ ਜਾਨ ਨਾਲ ਦਰਬਾਰ ਸਾਹਿਬ ਦੀ ਰਾਖੀ ਕਰਾਂਗੇ। ਦੱਸ ਦੇਈਏ ਕਿ ਨੌਜਵਾਨ ਨੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਹੰਗਾਮਾ ਕੀਤਾ। ਜਿਸ ਮਗਰੋਂ SGPC ਟਾਸਕ ਫੋਰਸ ਨੇ ਨੌਜਵਾਨ ਨੂੰ ਕਾਬੂ ਕਰ ਕੁੱਟ ਕੁੱਟ ਮਾਰ ਦਿਤਾ। ਇਹ ਘਟਨਾ ਕਰੀਬ 6 ਵਜੇ ਦੀ ਹੈ, ਜਦੋ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ।