ਬੇਅਦਬੀ ਮਾਮਲਾ : ਮੁੱਢਲੀ ਜਾਂਚ ਚੋਰੀ ਦੇ ਮਾਮਲੇ ਵੱਲ ਕਰ ਰਹੀ ਹੈ ਇਸ਼ਾਰਾ -SSP ਕਪੂਰਥਲਾ
ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ, ਉਂਗਲਾਂ ਦੇ ਨਿਸ਼ਾਨ ਆਦਿ ਲਏ ਜਾਣਗੇ ਅਤੇ ਇਸ ਦੀ ਤੈਅ ਤੱਕ ਪਹੁੰਚਿਆ ਜਾਵੇਗਾ।
ਕਪੂਰਥਲਾ : ਅੱਜ ਸਵੇਰੇ ਸਥਾਨਕ ਪਿੰਡ ਨਿਜਾਮਪੁਰ ਵਿਚ ਬੇਅਦਬੀ ਮਾਮਲੇ ਵਿਚ ਕਪੂਰਥਲਾ ਦੇ SSP ਹਰਕਮਲਪ੍ਰੀਤ ਸਿੰਘ ਨੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਕਪੂਰਥਲਾ ਵਿਚ ਬੇਅਦਬੀ ਨਹੀਂ ਹੋਈ ਅਤੇ ਪਾਵਨ ਸਰੂਪ ਨਾਲ ਛੇੜਛਾੜ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਅਤੇ ਉਕਤ ਵਿਅਕਤੀ ਨੂੰ ਮੌਤ ਦੇ ਘਾਟ ਵੀ ਉਤਾਰ ਦਿਤਾ ਗਿਆ ਸੀ ਅਤੇ ਇਸ ਦੇ ਚਲਦਿਆਂ ਹੀ ਮਾਮਲੇ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਘਰਾਂ,ਚਰਚਾਂ,ਮੰਦਰਾਂ ਆਦਿ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਹੋਵੇਗੀ। SSP ਨੇ ਕਿਹਾ ਕਿ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਚੋਰੀ ਦੇ ਮਾਮਲੇ ਵੱਲ ਕਰ ਰਹੀ ਇਸ਼ਾਰਾ।
SSP ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ,ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ, ਉਂਗਲਾਂ ਦੇ ਨਿਸ਼ਾਨ ਆਦਿ ਲਏ ਜਾਣਗੇ ਅਤੇ ਇਸ ਦੀ ਤੈਅ ਤੱਕ ਪਹੁੰਚਿਆ ਜਾਵੇਗਾ।