ਹਲ ਚਲਾ ਸਕਦਾ ਹਾਂ ਤੇ ਪਸ਼ੂ ਵੀ ਚਰਾ ਲਵਾਂਗਾ ਪਰ ਚੋਣ ਕਦੇ ਨਹੀਂ ਲੜਾਂਗਾ : ਮੁਹੰਮਦ ਮੁਸਤਫ਼ਾ
‘‘ਮੈਂ ਉਹ ਕੰਮ ਨਹੀਂ ਕਰ ਸਕਦਾ ਜਿਸ ਲਈ ਮੈਨੂੰ ਰੱਬ ਨੇ ਬਣਾਇਆ ਹੀ ਨਹੀਂ।’’
Mohammad Mustafa
ਚੰਡੀਗੜ੍ਹ (ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਮੁੱਖ ਰਣਨੀਤੀਕਾਰ ਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਪਤਨੀ ਰਜ਼ੀਆ ਸੁਲਤਾਨਾ ਦੀ ਥਾਂ ਇਸ ਵਾਰ ਮਾਲੇਰਕੋਟਲਾ ਤੋਂ ਵਿਧਾਨ ਸਭਾ ਚੋਣ ਲੜਨ ਦੀਆਂ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ ਹੈ। ਹਾਲ ਵਿਚ ਹੀ ਮਾਲੇਰਕੋਟਲਾ ਵਿਚ ਕਾਂਗਰਸ ਦੀ ਵੱਡੀ ਰੈਲੀ ਕਰਵਾਉਣ ਤੋਂ ਬਾਅਦ ਇਹ ਚਰਚੇ ਸ਼ੁਰੂ ਹੋਏ ਸਨ।
ਮੁਸਤਫ਼ਾ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਅਪਣੀਆਂ ਜੜ੍ਹਾਂ ਨਾਲ ਜੁੜ ਕੇ ਹੱਲ ਚਲਾ ਸਕਦੇ ਹਨ ਤੇ ਅਪਣੇ ਪਸ਼ੂ ਵੀ ਚਰਾ ਸਕਦੇ ਹਨ ਪਰ ਚੋਣ ਕਦੇ ਨਹੀਂ ਲੜਨਗੇ। ਇਹ ਗੱਲ ਮੇਰੇ ਪ੍ਰਵਾਰ ਦੇ ਮੈਂਬਰ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਕੰਮ ਮੈਂ ਕਦੀ ਨਹੀਂ ਕਰਾਂਗਾ ਅਤੇ ਨਾ ਹੀ ਇਸ ਬਾਰੇ ਅੱਜ ਤਕ ਸੋਚਿਆ ਤਕ ਵੀ ਹੈ। ਉਨ੍ਹਾਂ ਕਿਹਾ,‘‘ਮੈਂ ਉਹ ਕੰਮ ਨਹੀਂ ਕਰ ਸਕਦਾ ਜਿਸ ਲਈ ਮੈਨੂੰ ਰੱਬ ਨੇ ਬਣਾਇਆ ਹੀ ਨਹੀਂ।’’