ਕਲਯੁਗੀ ਮਾਂ ਨੇ ਕੜਾਕੇ ਦੀ ਠੰਡ 'ਚ ਬਾਹਰ ਸੁੱਟੀ ਨਵਜੰਮੀ ਬੱਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੀ ਰਾਤ ਕੁੱਤਿਆਂ ਨੇ ਕੀਤੀ ਰਖਵਾਲੀ

New born baby 

 

ਬਿਲਾਸਪੁਰ: ਅਸੀਂ ਅਕਸਰ ਇਹ ਕਹਾਵਤ ਸੁਣਦੇ ਹਾਂ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, ਪਰ ਇਸ ਦੀ ਮਿਸਾਲ ਬਿਲਾਸਪੁਰ ਵਿੱਚ ਵੇਖਣ ਨੂੰ ਮਿਲੀ। ਮੁੰਗੇਲੀ ਜ਼ਿਲ੍ਹੇ ਦੇ ਲੋਰਮੀ ਨਾਲ ਲੱਗਦੇ ਪਿੰਡ ਸਾਰਿਸਤਾਲ ਵਿੱਚ ਇਕ ਕਲਜੁਗੀ ਮਾਂ ਨੇ ਇੱਕ ਨਵਜੰਮੀ ਬੱਚੀ ਨੂੰ  ਕੜਾਕੇ ਦੀ ਠੰਡ ਵਿਚ   ਕੁੱਤਿਆਂ ਕੋਲ ਬਾਹਰ ਸੁੱਟ ਦਿੱਤਾ।

 

 

ਬੱਚੀ ਦੇ ਸਰੀਰ ‘ਤੇ ਕੋਈ ਕੱਪੜਾ ਵੀ ਨਹੀਂ ਸੀ। ਬਿਨਾਂ ਕੱਪੜਿਆਂ ਦੇ ਬੱਚੀ ਸਾਰੀ ਰਾਤ ਕਤੂਰਿਆਂ ਨਾਲ ਪਈ ਰਹੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਾਨਵਰਾਂ ਨੇ ਬੱਚੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਇਆ ਤੇ ਇੰਨੀ ਠੰਡ ਵਿਚਾਲੇ ਬਿਨਾਂ ਕੱਪੜੇ ਦੇ ਵੀ ਬੱਚੀ ਠੀਕ-ਠਾਕ ਸੀ।

 

 

ਜਦੋਂ ਸਵੇਰੇ ਪਿੰਡ ਦੇ ਇੱਕ ਕਿਸਾਨ ਨੇ ਬੱਚੀ ਨੂੰ ਵੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਮੁੰਗੇਲੀ ਰੈਫਰ ਕਰ ਦਿੱਤਾ ਗਿਆ।