ਡੇਲਟਾ ਦੇ ਮੁਕਾਬਲੇ ਓਮੀਕਰੋਨ ਜ਼ਿਆਦਾ ਤੇਜ਼ੀ ਨਾਲ ਫੈਲ ਰਿਹੈ, ਇਸ ਨੂੰ ਹਲਕੇ ’ਚ ਨਾ ਲਉ : ਡਬਲਿਊਐਚਓ

ਏਜੰਸੀ

ਖ਼ਬਰਾਂ, ਪੰਜਾਬ

ਡੇਲਟਾ ਦੇ ਮੁਕਾਬਲੇ ਓਮੀਕਰੋਨ ਜ਼ਿਆਦਾ ਤੇਜ਼ੀ ਨਾਲ ਫੈਲ ਰਿਹੈ, ਇਸ ਨੂੰ ਹਲਕੇ ’ਚ ਨਾ ਲਉ : ਡਬਲਿਊਐਚਓ

image

ਨਵੀਂ ਦਿੱਲੀ, 18 ਦਸੰਬਰ : ਦਖਣੀ-ਪੂਰਬੀ ਏਸ਼ੀਆ ਖੇਤਰ ਦੇ ਸੱਤ ਦੇਸ਼ਾਂ ’ਚ ਕੋਵਿਡ 19 ਦੇ ਨਵੇਂ ਰੂਪ ਓਮੀਕਰੋਨ ਦੀ ਪੁਸ਼ਟੀ ਹੋਣ ’ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸਨਿਚਰਵਾਰ ਨੂੰ ਇਸ ਨੂੰ ਫ਼ੈਲਣ ਤੋਂ ਰੋਕਣ ਲਈ ਜਨ ਸਿਹਤ ਸੁਵੀਧਾਵਾਂ ਤੇ ਸਮਾਜਕ ਉਪਾਅ ਤਤਕਾਲ ਬਧਾਉਣ ਦੀ ਲੋੜ ’ਤੇ ਜ਼ੋਰ ਦਿਤਾ। ਡਬਲਯੂਐਚਓਦਖਣੀ-ਪੂਰਬੀ ਏਸ਼ੀਆ ਖੇਤ ਦੀ ਡਾਇਰੈਕਟਰ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਦੇਸ਼ ਠੋਸ ਸਿਹਤ ਅਤੇ ਸਮਾਜਕ ਉਪਾਵਾਂ ਤੋਂ ਓਮੀਕਰੋਨ ਨੂੰ ਫ਼ੈਲਣ ਤੋਂ ਰੋਕ ਸਕਦੇ ਹਨ। ਉਨ੍ਹਾਂ ਇਕ ਬਿਆਨ ਵਿਚ ਕਿਹਾ, ‘‘ ਸਾਡਾ ਧਿਆਨ ਸੱਭ ਤੋਂ ਵੱਧ ਜੋਖਮ ਵਾਲੇ ਲੋਕਾਂ ਦੀ ਸੁਰੱਖਿਆ ’ਤੇ ਕੇਂਦਰਿਤ ਰਹਿਣਾ ਚਾਹੀਦਾ।’’ ਓਮੀਕਰੋਨ ਤੋਂ ਪੈਦਾ ਹੋਣ ਵਾਲਾ ਖ਼ਤਰਾ ਤਿੰਨ ਅਹਿਮ ਸਵਾਲਾਂ ’ਤੇ ਆਧਾਰਤ ਹੈ-ਉਸਦਾ ਪ੍ਰਸਾਰ, ਟੀਕੇ ਇਸ ਵਿਰੁਧ ਕਿੰਨੀ ਚੰਗੀ ਸੁਰੱਖਿਆ ਪ੍ਰਦਾਨ ਕਰਦੇ ਹਨ ਅਤੇ ਹੋਰ ਰੂਪਾਂ ਦੇ ਮੁਕਾਬਲੇ ਓਮੀਕਰੋਨ ਰੂਪ ਕਿੰਨਾ ਖ਼ਤਰਨਾਕ ਹੈ। ਡਬਲਯੂਐਚਓ ਅਧਿਕਾਰੀ ਨੇ ਕਿਹਾ, ‘‘ਸਾਨੂੰ ਆਗਾਮੀ ਹਫ਼ਤਿਆਂ ’ਚ ਹੋਰ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ। ਓਮੀਕਰੋਨ ਨੂੰ ਹਲਕਾ ਮੰਨ ਕੇ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ।’’
ਸਿੰੰਘ ਨੇ ਕਿਹਾ, ‘‘ਹਾਲੇ ਤਕ ਅਸੀਂ ਇਹ ਜਾਣਦੇ ਹਾਂ ਕਿ ਡੇਲਟਾ ਰੂਪ ਦੇ ਮੁਕਾਬਲੇ ਓਮੀਕਰੋਨ ਜ਼ਿਆਦਾ ਤੇਜ਼ੀ ਨਾਲ ਫੈਲਦਾ ਦਿਸ ਰਿਹ ਹੈ। ਡੇਲਟਾ ਰੂਪ  ਕਾਰਨ ਪਿਛਲੇ ਕਈ ਮਹੀਨਿਆਂ ’ਚ ਦੁਨੀਆਭਰ ’ਚ ਲਾਗ ਦੇ ਮਾਮਲੇ ਵਧੇ ਹਨ।’’ ਉਨ੍ਹਾਂ ਕਿਹਾ ਕਿ ਦਖਣੀ ਅਫ਼ਰੀਕਾ ਤੋਂ ਆ ਰਹੇ ਅੰਕੜਿਆਂ ਨਾਲ ਓਮੀਕਰੋਨ ਨਾਲ ਫਿਰ ਤੋਂ ਪ੍ਰਭਾਵਤ ਹੋਣ ਤਾ ਖ਼ਤਰਾ ਵਧਦਾ ਦਿਸ ਰਿਹਾ ਹੈ। 
ਹਾਲਾਂਕਿ, ਓਮੀਕਰੋਨ ਤੋਂ ਗੰਭੀਰ ਰੂਪ ਨਾਲ ਬੀਮਾਰ ਪੈਣ ਨੂੰ ਲੈ ਕੇ ਉਪਲੱਬਧ ਅੰਕੜੇ ਸੀਮਤ ਹਨ। ਟੀਕਿਆਂ ’ਤੇ ਨਵੇਂ ਰੂਪ ਦੇ ਅਸਰ ਬਾਰੇ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਓਮੀਕਰੋਨ ਵਿਰੁਧ ਟੀਕਿਆਂ ਦਾ ਪ੍ਰਭਾਵ ਘੱਟ ਹੋ ਸਕਦਾ ਹੈ। (ਏਜੰਸੀ)