ਬਰੇਟਾ ਦੇ ਨੇੜਲੇ ਪਿੰਡ ਬਹਾਦਰਪੁਰ ਦੇ ਨੌਜਵਾਨ ਨੇ ਭਾਰਤੀ ਫ਼ੌਜ ’ਚ ਅਫ਼ਸਰ ਕਮਿਸ਼ਨ ਲਿਆ
ਹਰਵੰਤ ਸਿੰਘ ਦੇ ਪਿਤਾ ਜਥੇਦਾਰ ਮੇਘ ਸਿੰਘ ਨੇ ਵੀ ਭਾਰਤੀ ਫ਼ੌਜ ਵਿਚ ਸੇਵਾ ਕੀਤੀ ਹੈ
ਬੁਢਲਾਡਾ (ਕ੍ਰਿਸ਼ਨ ਸ਼ਰਮਾ) : ਜ਼ਿਲ੍ਹਾ ਮਾਨਸਾ ਦੇ ਬਰੇਟਾ ਦੇ ਨੇੜਲੇ ਪਿੰਡ ਬਹਾਦਰਪੁਰ ਦੇ ਨੌਜਵਾਨ ਹਰਵੰਤ ਸਿੰਘ ਨੇ ਭਾਰਤੀ ਫ਼ੌਜ ਵਿਚ ਅਫ਼ਸਰ ਕਮਿਸ਼ਨ ਲਿਆ ਹੈ। ਹਰਵੰਤ ਸਿੰਘ ਦੇ ਪਿਤਾ ਜਥੇਦਾਰ ਮੇਘ ਸਿੰਘ ਨੇ ਵੀ ਭਾਰਤੀ ਫ਼ੌਜ ਵਿਚ ਸੇਵਾ ਕੀਤੀ ਹੈ ਅਤੇ ਮੇਘ ਸਿੰਘ ਦੇ ਪਿਤਾ ਰੂਪ ਸਿੰਘ ਵੀ ਫ਼ੌਜੀ ਸਨ। ਉਨ੍ਹਾਂ ਨੇ ਦੂਜੀ ਸੰਸਾਰ ਜੰਗ ਵਿਚ ਹਿੱਸਾ ਲਿਆ ਸੀ।
ਉਹ ਸਿੱਖ ਰਿਜੀਮੈਂਟ ਵਿਚ ਸਨ। ਲੈਫਟੀਨੈਂਟ ਹਰਵੰਤ ਸਿੰਘ ਨੂੰ ਫੌਜ ਵਿਚ ਸੇਵਾ ਕਰਨ ਦੀ ਪ੍ਰੇਰਨਾ ਮਾਤਾ ਮਨਜੀਤ ਕੌਰ ਅਤੇ ਪਿਤਾ ਸ੍ਰ: ਜਥੇਦਾਰ ਮੇਘ ਸਿੰਘ ਤੋ ਮਿਲੀ ਹੈ। ਲੈਫਟੀਨੈਂਟ ਹਰਵੰਤ ਸਿੰਘ ਇਸ ਪਰਿਵਾਰ ਦੀ ਫੌਜ ਵਿੱਚ ਸੇਵਾ ਕਰ ਰਹੀ ਤੀਜੀ ਪੀੜੀ ਹੈ। ਲੈਫਟੀਨੈਂਟ ਹਰਵੰਤ ਸਿੰਘ ਨੇ ਇਸ ਪਰਿਵਾਰ ਦਾ ਅਤੇ ਪਿੰਡ ਬਹਾਦਰਪੁਰ ਦਾ ਅਤੇ ਇਲਾਕੇ ਦਾ ਨਾਂ ਚਮਕਾਇਆ ਹੈ। ਜਿਸ ਤੇ ਪਿੰਡ ਵਾਸੀਆ ਨੂੰ ਅਤੇ ਇਲਾਕੇ ਨੂੰ ਬਹੁਤ ਮਾਨ ਹੈ ਅਤੇ ਇਲਾਕੇ ਵਿਚ ਖੁਸ਼ੀ ਵਾਲਾ ਮਹੋਲ ਹੈ। ਲੈਫਟੀਨੈਂਟ ਹਰਵੰਤ ਸਿੰਘ ਦੂਸਰੇ ਨੌਜਵਾਨਾਂ ਲਈ ਪ੍ਰਰੇਨਾ ਸਰੋਤ ਬਣੇਗਾ।
ਲੈਫਟੀਨੈਂਟ ਹਰਵੰਤ ਸਿੰਘ ਦਾ ਕਹਿਣਾ ਹੈ ਕਿ ਸਖਤ ਮਿਹਨਤ ਅਤੇ ਇਕਾਗਰਤਾ ਨਾਲ ਕੀਤੀ ਪੜ੍ਹਾਈ ਹਰ ਥਾਂ ਕੰਮ ਆਉਂਦੀ ਹੈ, ਨੌਜਵਾਨਾਂ ਨੂੰ ਚਾਹਿਦਾ ਹੈ ਕਿ ਸਖ਼ਤ ਮਿਹਨਤ ਕਰਨ ਤਾ ਕਿ ਸਫ਼ਲਤਾ ਦੀ ਪੌੜੀ ਚੜਿ੍ਹਆ ਜਾ ਸਕੇ।