ਚੰਡੀਗੜ੍ਹ: CCTV ਕੈਮਰਿਆਂ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਘਟੇ ਮਾਮਲੇ

ਏਜੰਸੀ

ਖ਼ਬਰਾਂ, ਪੰਜਾਬ

2022 ’ਚ 1118 ਵਾਹਨਾਂ ਦੇ ਲਾਇਸੈਂਸ ਸਸਪੈਂਡ

Chandigarh: Cases of violation of traffic rules reduced due to CCTV cameras

 

ਚੰਡੀਗੜ੍ਹ: ਲਾਈਟ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਤੋਂ ਬਾਅਦ ਵਾਹਨ ਚਾਲਕਾਂ ਵਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਘਟੇ ਹਨ। ਹੁਣ ਚਾਲਕ ਜ਼ਿਆਦਾਤਰ ਟਰੈਫਿਕ ਨਿਯਮਾਂ ਨੂੰ ਤੋੜਨ ਤੋਂ ਕੰਨੀ ਕਤਰਾ ਰਹੇ ਹਨ, ਜਿਸ ਵਿਚ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰ ਦਿੱਤੇ ਜਾਂਦੇ ਹਨ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਜਨਵਰੀ ਤੋਂ 30 ਨਵੰਬਰ ਤਕ ਤਿਨ ਮਹੀਨਿਆਂ ਲਈ 1118 ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ।

ਆਰ.ਐੱਲ.ਏ. ਨੇ ਚੰਡੀਗੜ੍ਹ ਪੁਲਿਸ ਦੀ ਸਿਫਾਰਸ਼ ਮੰਨਦਿਆਂ 1118 ਚਾਲਕਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 2021 ਵਿਚ ਟਰੈਫਿਕ ਪੁਲਿਸ ਨੇ 4057 ਡਰਾਈਵਰਾਂ ਅਤੇ 2020 ਵਿਚ 4423 ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਵਾਏ ਸਨ। ਪਿਛਲੇ ਸਾਲਾਂ ਵਿਚ ਟਰੈਫਿਕ ਪੁਲਿਸ ਨੇ ਬਿਨ੍ਹਾਂ ਹੈਲਮੇਟ ਤੋਂ ਵਾਹਨ ਚਲਾਉਣ ਵਾਲੇ ਜ਼ਿਆਦਾਤਰ ਦੋਪਹੀਆ ਵਾਹਨ ਚਾਲਕਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਸਨ, ਜਿਨ੍ਹਾਂ ਵਿਚ 2021 ਵਿਚ 2510 ਅਤੇ 2020 ਵਿਚ 2006 ਬਿਨ੍ਹਾਂ ਹੈਲਮੇਟ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ। 

ਚੰਡੀਗੜ੍ਹ ਟਰੈਫਿਕ ਪੁਲਿਸ ਮੋਟਰ ਵਹੀਕਲ ਐਕਟ ਦੀ ਧਾਰਾ-19, ਕੇਂਦਰੀ ਮੋਟਰ ਵਹੀਕਲ ਰੂਲਜ-1989 ਤਹਿਤ ਡਰਾਈਵਿੰਗ, ਓਵਰਸਪੀਡਿੰਗ, ਸ਼ਰਾਬ ਪੀ ਕੇ ਡਰਾਈਵਿੰਗ ਅਤੇ ਰੈੱਡ ਲਾਈਟ ਜੰਪਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਲਈ 6 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕਰਦੀ ਹੈ। ਇਸ ਦੇ ਨਾਲ ਹੀ ਬਿਨ੍ਹਾਂ ਹੈਲਮੇਟ ਦੇ ਸਵਾਰੀ ਲਈ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ।