ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰਾਂ ਨੂੰ ਮਿਲੀਆਂ ਤਰੱਕੀਆਂ, ਬਤੌਰ ਮੁੱਖ ਇੰਜੀਨੀਅਰ ਕੀਤਾ ਤਾਇਨਾਤ
ਇੰਜੀਨੀਅਰ ਰਾਕੇਸ਼ ਕੁਮਾਰ, ਪਵਨ ਕੁਮਾਰ, ਹਰਿੰਦਰ ਪਾਲ ਸਿੰਘ, ਚਰਨਪ੍ਰੀਤ ਸਿੰਘ, ਸ਼ੇਰ ਸਿੰਘ ਦਾ ਨਾਮ ਸ਼ਾਮਲ
Water Resources Department
ਚੰਡੀਗੜ੍ਹ: ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੀ ਤਰੱਕੀ ਕਮੇਟੀ ਨੇ ਵਿਭਾਗ ਦੇ 5 ਨਿਰਾਨ ਇੰਜੀਨੀਅਰਾਂ ਨੂੰ ਤਰੱਕੀ ਦਿੱਤੀ ਹੈ। ਇਹ 5 ਇੰਜੀਨੀਅਰਾਂ ਨੂੰ ਤਰੱਕੀ ਦੇ ਕੇ ਬਤੌਰ ਮੁੱਖ ਇੰਜੀਨੀਅਰ ਤਾਇਨਾਤ ਕੀਤਾ ਗਿਆ ਹੈ। ਇਹਨਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਹਨਾਂ 5 ਨਾਵਾਂ ਵਿਚ ਨਿਗਰਾਨ ਇੰਜੀਨੀਅਰ ਰਾਕੇਸ਼ ਕੁਮਾਰ, ਪਵਨ ਕੁਮਾਰ, ਹਰਿੰਦਰ ਪਾਲ ਸਿੰਘ, ਚਰਨਪ੍ਰੀਤ ਸਿੰਘ, ਸ਼ੇਰ ਸਿੰਘ ਸ਼ਾਮਲ ਹਨ।
ਇਹਨਾਂ ਅਧਿਕਾਰੀਆਂ ਨੂੰ ਜੁਆਇਨ ਕਰਨ ਦੀ ਮਿਤੀ ਤੋਂ ਬਤੌਰ ਮੁੱਖ ਇੰਜੀਨੀਅਰ ਇਕ ਸਾਲ ਦੇ ਪਰਖ ਕਾਲ ਸਮੇਂ 'ਤੇ ਰੱਖਿਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਅਧਿਕਾਰੀਆਂ ਵਿਚੋਂ ਕਿਸੇ ਦੇ ਵੀ ਰਿਕਾਰਡ ਵਿਚ ਕੋਈ ਖਾਮੀ ਜਾਂ ਫਿਰ ਕਲੈਰੀਕਲ ਗਲਤੀ ਧਿਆਨ ਵਿਚ ਆਉਂਦੀ ਹੈ ਤਾਂ ਇਹਨਾਂ ਅਹੁਦਿਆਂ ਬਾਰੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।