2 ਕਿਲੋ ਭੁੱਕੀ ਸਮੇਤ ਇੱਕ ਔਰਤ ਗ੍ਰਿਫਤਾਰ

ਖ਼ਬਰਾਂ, ਪੰਜਾਬ

ਜਲਾਲਾਬਾਦ - ਜ਼ਿਲ੍ਹਾ ਫਾਜ਼ਿਲਕਾ ਦੇ ਐਸ. ਐਸ. ਪੀ ਵੱਲੋ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਪਿੰਡ ਮੋਹਰ ਸਿੰਘ ਵਾਲਾ (ਧਰਮੂ ਵਾਲਾ ) ਤੋਂ ਇਕ ਔਰਤ ਨੂੰ 2 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਏ. ਐਸ. ਆਈ ਕਰਨੈਲ ਸਿੰਘ ਦੱਸਿਆ ਕਿ ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਦੀ ਇੱਕ ਔਰਤ ਸੁਮਿੱਤਰਾ ਬਾਈ ਉਰਫ ਗੋਗਾ ਪਤਨੀ ਸਤਨਾਮ ਸਿੰਘ ਵਾਸੀ ਮੋਹਰ ਸਿੰਘ ਵਾਲਾ (ਧਰਮੂਵਾਲਾ ) ਜੋ ਕਿ ਨਸ਼ਾਂ ਵੇਚਣ ਦਾ ਧੰਦਾ ਕਰਨ ਦੀ ਆਦੀ ਹੈ। 

ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ ਔਰਤ ਨੂੰ ਕਾਬੂ ਕੀਤਾ ਗਿਆ, ਜਿਸ ਤੋਂ 2 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਪੁਲਿਸ ਨੇ ਕਾਬੂ ਕੀਤੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।