ਸਿਆਸਤ ਤੋਂ ਬਾਅਦ ਹੁਣ ਕਬੱਡੀ ਦੇ ਮੈਦਾਨ ਵਿਚ ਸਿੱਧੂ ਨੇ ਲੁੱਟੀ ਵਾਹ-ਵਾਹ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਬੱਡੀ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਧੂ

File Photo

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)- ਸਿਆਸੀ ਕਬੱਡੀ ਤੋਂ ਚਾਹੇ ਨਵਜੋਤ ਸਿੰਘ ਸਿੱਧੂ ਦੂਰ ਹਨ ਪਰ ਕਬੱਡੀ ਮੁਕਾਬਲੇ ਦੇਖਣ ਦੇ ਸ਼ੌਕੀਨ ਅਜੇ ਵੀ ਹਨ ਦਅਰਸਲ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਕਬੱਡੀ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਥੇ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਹੜ੍ਹ ਆ ਗਿਆ।

ਕਬੱਡੀ ਮੁਕਾਬਲੇ ਦੌਰਾਨ ਨਵਜੋਤ ਸਿੱਧੂ ਜਿੱਥੇ ਖਿਡਾਰੀਆਂ ਨੂੰ ਖ਼ੁਦ ਮਿਲੇ ਉੱਥੇ ਹੀ ਉਹਨਾਂ ਦੀ ਹੌਸਲਾ ਅਫ਼ਜਾਈ ਲਈ ਖਿਡਾਰੀਆਂ ਨੂੰ ਸ਼ਾਬਾਸ਼ੀ ਵੀ ਦਿੱਤੀ ਗਈ ਅਤੇ ਉਹਨਾਂ ਨਾਲ ਤਸਵੀਰਾਂ ਵੀ ਖ਼ਿਚਵਾਈਆਂ।

ਇਸ ਮੌਕੇ 'ਤੇ ਜਦੋਂ ਨਵਜੋਤ ਸਿੱਧੂ ਸਟੇਜ 'ਤੇ ਪਹੁੰਚੇ ਸਿੱਧੂ ਨੂੰ ਸਭ ਤੋਂ ਮਾਨ-ਸਨਮਾਨ ਮਿਲਿਆ ਹੈ ਸਗੋਂ ਨਾਲ ਦੀ ਨਾਲ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਕੇ ਉਨ੍ਹਾਂ ਨੇ ਮੈਚ ਦਾ ਅਨੰਦ ਵੀ ਮਾਣਿਆ। ਜ਼ਿਕਰਯੋਗ ਹੈ ਕਿ ਇਸ ਮੌਕੇ 'ਤੇ ਕੁਮੈਂਟਰੀ ਕਰ ਰਹੇ ਨੌਜਵਾਨ ਵੱਲੋਂ ਸਿੱਧੂ ਦੀਆਂ ਤਾਰੀਫ਼ਾਂ ਦੇ ਪੁੱਲ ਵੀ ਬੰਨੇ ਗਏ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਉਹਨਾਂ ਦਾ ਖ਼ਾਸ ਤੌਰ 'ਤੇ ਧੰਨਵਾਦ ਵੀ ਕੀਤਾ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਚੁੱਪੀ ਵੱਟੀ ਹੋਈ ਹੈ ਅਤੇ ਵੱਖ-ਵੱਖ ਸਿਆਸਤਾਨ ਵੀ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦੇ ਚੱਕੇ ਹਨ। ਇੰਨਾਂ ਹੀ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਕਦੋ ਨਵਜੋਤ ਸਿੰਘ ਸਿੱਧੂ ਆਪਣੀ ਚੁੱਪੀ ਤੋੜਨਗੇ, ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਣਗੇ।