ਮਾਣ ਵਾਲੀ ਗੱਲ : ਪੰਜਾਬੀ ਸਿੱਖ ਸਰਦਾਰ ਬਣਿਆ ਆਸਟ੍ਰੇਲੀਅਨ ਹਵਾਈ ਫ਼ੌਜ ਦਾ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੋਟੀ  ਉਮਰ ਵਿਚ ਪ੍ਰਾਈਵੇਟ ਪਾਇਲਟ ਲਾਈਸੈਂਸ  ਵੀ ਕੀਤਾ ਹਾਸਲ

Simran Singh Sandhu

ਮੁਹਾਲੀ: ਪੰਜਾਬੀਆਂ ਨੇ  ਹਰ ਪਾਸੇ  ਆਪਣਾ ਨਾਮ  ਚਮਕਾਇਆ ਹੈ ਚਾਹੇ ਉਹ ਪੰਜਾਬ ਹੋਵੇ ਜਾਂ ਫਿਰ ਬਾਹਰਲੇ ਦੇਸ਼ ਹੋਣ। ਪੰਜਾਬੀਆਂ ਨੇ ਆਪਣੀ ਇਕ ਵੱਖਰੀ ਹੀ ਪਹਿਚਾਣ ਬਣਾਈ ਹੈ, ਉਹਨਾਂ ਨੇ ਪੰਜਾਬੀ ਭਾਈਚੀਰੇ ਦਾ ਮਾਣ ਵਧਾਇਆ ਹੈ, ਇਸਦੀ ਉਦਾਹਰਣ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੰਮਪਲ ਸਿਮਰਨ ਸਿੰਘ ਸੰਧੂ ਨੇ ਪੇਸ਼ ਕੀਤੀ  ਹੈ।  ਸਿਮਰਨ ਸਿੰਘ  ਸੰਧੂ ਰਾਇਲ ਆਸਟਰੇਲੀਅਨ ਹਵਾਈ ਫ਼ੌਜ ਵਿਚ ਬਤੌਰ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ। 

ਸਿਮਰਨ ਸਿੰਘ  ਸੰਧੂ ਦਾ ਸਹੁੰ ਚੁੱਕ ਰਸਮ 15 ਜਨਵਰੀ ਨੂੰ ਫ਼ੌਜ ਦੇ ਮੁੱਖ ਹੈੱਡਕੁਆਟਰ ਐਡੀਲੈਂਡ ਵਿਖੇ ਹੋਇਆ । ਹੁਣ ਉਹ ਨੌਕਰੀ ਦੌਰਾਨ ਸਿਖਲਾਈ ਲਈ ਤਿੰਨ ਸਾਲਾ ਐਰੋਨੋਟੀਕਲ ਟੈਕਨਾਲੋਜੀ ਡਿਗਰੀ ਪ੍ਰੋਗਰਾਮ ਲਈ ਕੈਨਬਰਾ ਵਿਖੇ ਜਾਵੇਗਾ।

ਦੱਸ ਦੇਈਏ ਕਿ ਉਹ ਸਾਲ 2008 ਵਿਚ ਅਪਣੇ ਮਾਤਾ ਪਿਤਾ ਰਣਜੀਤ ਕੌਰ ਸੰਧੂ ਨਾਲ ਆਸਟ੍ਰੇਲੀਆ ਪਰਥ ਸ਼ਹਿਰ ਵਿਚ ਆਇਆ ਸੀ । ਇੱਥੇ ਹੀ ਉਸ ਨੇ ਅਪਣੀ ਮੁੱਢਲੀ ਸਿੱਖਿਆ ਰੌਜਮਾਇਨ ਸੀਨੀਅਰ ਸਕੂਲ ਤੋਂ ਪ੍ਰਾਪਤ ਕੀਤੀ । 

 ਛੋਟੀ ਉਮਰ ਵਿਚ ਹੀ ਪਹਿਲਾ ਪੰਜਾਬੀ ਸੋਲੋ ਪਾਇਲਟ ਬਣ ਕੇ ਸੰਧੂ ਨੇ ਵੱਖਰੀ ਪਹਿਚਾਣ ਬਣਾਈ ਨਾਲ ਹੀ ਛੋਟੀ  ਉਮਰ ਵਿਚ ਪ੍ਰਾਈਵੇਟ ਪਾਇਲਟ ਲਾਈਸੈਂਸ  ਵੀ ਹਾਸਲ ਕੀਤਾ । ਸੰਧੂ ਦੀ ਇਸ ਪ੍ਰਾਪਤੀ 'ਤੇ ਪੰਜਾਬੀ ਭਾਈਚਾਰੇ ਵੱਲੋਂ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।