ਖੇਤੀਢਾਂਚੇਨੂੰ ਤਿੰਨਚਾਰ ਪੂੰਜੀਪਤੀਆਂ ਨੂੰ ਸੌਾਪਣ ਦੀ ਕੋਸ਼ਿਸ਼,ਕਾਨੂੰਨਾਂ ਦੀ ਵਾਪਸੀਹੀਇਕੋ ਹੱਲ ਰਾਹੁਲ
ਖੇਤੀ ਢਾਂਚੇ ਨੂੰ ਤਿੰਨ-ਚਾਰ ਪੂੰਜੀਪਤੀਆਂ ਨੂੰ ਸੌਾਪਣ ਦੀ ਕੋਸ਼ਿਸ਼, ਕਾਨੂੰਨਾਂ ਦੀ ਵਾਪਸੀ ਹੀ ਇਕੋ ਹੱਲ : ਰਾਹੁਲ
image
ਨਵੀਂ ਦਿੱਲੀ, 19 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਮੰਗਲਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦਾਵਆ ਕੀਤਾ ਕਿ ਇਨ੍ਹਾਂ ਕਾਨੂੰਨਾਂ ਨਾਲ ਖੇਤੀਬਾੜੀ ਖੇਤਰ 'ਤੇ ਤਿੰਨ-ਚਾਰ ਪੂੰਜੀਪਤੀਆਂ ਦਾ ਅਧਿਕਾਰ ਹੋ ਜਾਵੇਗਾ ਅਤੇ ਖੇਤੀ ਦੀ ਪੂਰੀ ਵਿਵਸਥਾ ਆਜ਼ਾਦੀ ਤੋਂ ਪਹਿਲਾਂ ਦੀ ਹਾਲਤ 'ਚ ਚਲੀ ਜਾਵੇਗੀ |
ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਦਰੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਉਹ 'ਦੇਸ਼ਭਗਤ' ਅਤੇ ਸਾਫ਼-ਸੁਥਰੇ ਵਿਅਕਤੀ ਹਨ ਅਤੇ ਦੇਸ਼ ਦੀ ਰਖਿਆ ਲਈ ਮੁੱਦੇ ਚੁਕਦੇ ਰਹਣਿਗੇ | ਰਾਹੁਲ ਗਾਂਧੀ ਨੇ 'ਕਿਸਾਨਾਂ ਦੇ ਦੁਖ' 'ਤੇ ਖੇਤੀ ਦਾ ਖ਼ੂਨ' ਸਿਰਲੇਖ ਹੇਠ ਇਕ ਬੁਕਲੇਟ ਵੀ ਜਾਰੀ ਕੀਤੀ |