ਚੰਨੀ ਨੂੰ  ਮੁੱਖ ਮੰਤਰੀ ਉਮੀਦਵਾਰ ਐਲਾਨ ਕਰੇ ਹਾਈਕਮਾਂਡ : ਬ੍ਰਹਮ ਮਹਿੰਦਰਾ

ਏਜੰਸੀ

ਖ਼ਬਰਾਂ, ਪੰਜਾਬ

ਚੰਨੀ ਨੂੰ  ਮੁੱਖ ਮੰਤਰੀ ਉਮੀਦਵਾਰ ਐਲਾਨ ਕਰੇ ਹਾਈਕਮਾਂਡ : ਬ੍ਰਹਮ ਮਹਿੰਦਰਾ

image

ਕਿਹਾ, ਕਾਂਗਰਸ ਅਪਣੀ ਰਵਾਇਤ ਜਾਰੀ ਰੱਖੇ

ਚੰਡੀਗੜ੍ਹ, 19 ਜਨਵਰੀ (ਸ.ਸ.ਸ.) : ਆਮ ਆਦਮੀ ਪਾਰਟੀ ਵਲੋਂ ਪੰਜਾਬ ਚੋਣਾਂ 2022 ਲਈ ਭਗਵੰਤ ਮਾਨ ਨੂੰ  ਮੁੱਖ ਮੰਤਰੀ ਚੇਹਰਾ ਐਲਾਨੇ ਜਾਣ ਪਿਛੋਂ ਕਾਂਗਰਸ ਲਈ ਵੀ ਮੁੱਖ ਮੰਤਰੀ ਚਿਹਰਾ  ਐਲਾਨਣ ਦੀ ਚੁਨੌਤੀ ਖੜੀ ਹੋ ਗਈ ਹੈ, ਪ੍ਰੰਤੂ ਕਾਂਗਰਸ ਹਾਈ ਕਮਾਨ ਇਸ ਨੂੰ  ਟਾਲ ਰਹੀ ਹੈ | ਬੁਧਵਾਰ ਸੀਨੀਅਰ ਕਾਂਗਰਸੀ ਆਗੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਾਰਟੀ ਹਾਈ ਕਮਾਂਡ ਨੂੰ  ਪੰਜਾਬ ਵਿਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਸ਼ੰਕੇ ਦੂਰ ਕਰਨ ਦੀ ਅਪੀਲ ਕੀਤੀ ਹੈ | ਮੋਹਿੰਦਰਾ ਨੇ ਇਥੇ ਇਕ ਬਿਆਨ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਸ਼ਾਨਦਾਰ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ, Tਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਬਾਰੇ ਪਾਰਟੀ ਵਿਚ ਕੋਈ ਭੰਬਲਭੂਸਾ ਨਹੀਂ ਹੋਣਾ ਚਾਹੀਦਾ, ਜਦਕਿ ਪਹਿਲਾਂ ਹੀ ਇਕ ਅਜਿਹਾ ਵਿਅਕਤੀ ਮੌਜੂਦ ਹੈ ਜਿਸ ਨੇ ਅਪਣੇ ਆਪ ਨੂੰ  ਸਿਰਫ਼ ਤਿੰਨ ਮਹੀਨਿਆਂ ਵਿਚ ਸਾਰਿਆਂ ਦੀਆਂ ਉਮੀਦਾਂ ਤੋਂ ਉਪਰ ਸਾਬਤ ਕੀਤਾ ਹੈ |U 
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ਇਹ ਕਾਂਗਰਸ ਪਾਰਟੀ ਹੈ ਜਿਸ ਨੇ 2012 ਅਤੇ 2017 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਪਰੰਪਰਾ ਕਾਇਮ ਕੀਤੀ ਸੀ |U ਇਸ ਨੂੰ  ਉਸ ਰਵਾਇਤ ਨੂੰ  ਜਾਰੀ ਰਖਣਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਹੈ |U 
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਉਦੋਂ ਹੋਰ ਵੀ ਮਹੱਤਵਪੂਰਨ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ  ਮੁੱਖ ਮੰਤਰੀ ਉਮੀਦਵਾਰ ਵਜੋਂ ਐਲਾਨ ਕੀਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ  ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ, Tਅਜਿਹੇ ਹਾਲਾਤ ਵਿਚ ਕਾਂਗਰਸ ਪਾਰਟੀ ਕੋਈ ਖਲਾਅ ਛੱਡਣ ਨੂੰ  ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਇਹ ਪਾਰਟੀ ਦੇ ਹਿਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ |U ਉਨ੍ਹਾਂ ਟਿਪਣੀ ਕਰਦਿਆਂ ਕਿਹਾ, Tਉਹ ਵੀ ਜਦੋਂ ਸਾਡੇ ਕੋਲ ਦੂਜਿਆਂ ਨਾਲੋਂ ਕਿਤੇ ਵੱਧ ਵਧੀਆ ਵਿਕਲਪ ਸੀ, ਕੋਸ਼ਿਸ਼ ਕੀਤੀ ਅਤੇ ਪਰਖੀ ਗਈ |''