ਪੰਜਾਬ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 8000 ਹੋਰ ਨਵੇਂ ਮਾਮਲੇ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

28 ਲੋਕਾਂ ਨੇ ਤੋੜਿਆ ਦਮ

Corona Virus

 

ਚੰਡੀਗੜ੍ਹ (ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਤੀਜੀ ਲਹਿਰ ਸ਼ੁਰੂ ਹੋਣ ਦੇ ਕੁੱਝ ਹੀ ਦਿਨ ਬਾਅਦ ਕੱਲ੍ਹ ਰਾਤ ਤਕ ਬੀਤੇ 24 ਘੰਟਿਆਂ ਦੌਰਾਨ 8000 ਨਵੇਂ ਕੋਰੋਨਾ ਦੇ ਮਾਮਲੇ ਆਏ ਹਨ ਅਤੇ 28 ਹੋਰ ਮੌਤਾਂ ਵੀ ਹੋਈਆਂ ਹਨ।

 

ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦਾ ਅੰਕੜਾ ਲਗਾਤਾਰ ਰਫ਼ਤਾਰ ਫੜ ਰਿਹਾ ਹੈ। ਸੱਭ ਤੋਂ ਵੱਧ 7 ਮੌਤਾਂ ਲੁਧਿਆਣਾ ਅਤੇ 6 ਅੰਮ੍ਰਿਤਸਰ ਵਿਚ ਹੋਈਆਂ। ਜਲੰਧਰ ਵਿਚ 5 ਅਤੇ ਮੁਹਾਲੀ, ਬਠਿੰਡਾ, ਗੁਰਦਾਸਪੁਰ ਤੇ ਸੰਗਰੂਰ ਵਿਚ 2-2 ਮੌਤਾਂ ਹੋਈਆਂ।

 

ਸਭ ਤੋਂ ਵੱਧ 1413 ਕੇਸ ਲੁਧਿਆਣਾ, 1231 ਮੋਹਾਲੀ ਅਤੇ 898 ਜ਼ਿਲ੍ਹਾ ਜਲੰਧਰ ਵਿਚ ਆਏ। ਸੂਬੇ ਵਿਚ 45505 ਮਰੀਜ਼ ਇਲਾਜ ਅਧੀਨ ਹਨ। ਇਨਾ ਵਿਚੋਂ 1100 ਗੰਭੀਰ ਹਾਲਤ ਵਾਲੇ ਹਨ। 53 ਵੈਂਟੀਲਟਰ ਉਪਰ ਹਨ। 6161 ਮਰੀਜ਼ ਅੱਜ ਠੀਕ ਵੀ ਹੋਏ ਹਨ।