ਬੇਅਦਬੀ ਲਈ ਡੇਰਾ ਪ੍ਰੇਮੀ ਤੇ ਗੋਲੀਕਾਂਡ ਲਈ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਲਈ ਡੇਰਾ ਪ੍ਰੇਮੀ ਤੇ ਗੋਲੀਕਾਂਡ ਲਈ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ : ਜਸਟਿਸ ਰਣਜੀਤ ਸਿੰਘ

image

: ਜਸਟਿਸ ਰਣਜੀਤ ਸਿੰਘ

ਕੇਸਾਂ ਦੀ ਜਾਂਚ 'ਤੇ ਆਧਾਰਤ ਕਿਤਾਬ 'ਦਿ ਸੇਕਰੀਲੇਜ' ਕੀਤੀ ਜਾਰੀ

ਚੰਡੀਗੜ੍ਹ, 19 ਜਨਵਰੀ (ਪ.ਪ.) : ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ), ਜਿਨ੍ਹਾਂ ਨੇ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਵਿਚ ਨਿਆਂਇਕ ਕਮਿਸ਼ਨ ਦੀ ਅਗਵਾਈ ਕੀਤੀ ਸੀ, ਨੇ ਬੇਅਦਬੀ ਦੀ ਸਾਜ਼ਸ਼ ਰਚਣ ਅਤੇ ਘਟਨਾਵਾਂ ਨੂੰ  ਅੰਜਾਮ ਦੇਣ ਲਈ ਅੱਜ ਡੇਰਾ ਪੈਰੋਕਾਰਾਂ ਨੂੰ  ਜ਼ਿੰਮੇਵਾਰ ਠਹਿਰਾਇਆ | 
ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਗੋਲੀਬਾਰੀ ਲਈ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ  ਵੀ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਨੇ ਇਹ ਟਿਪਣੀਆਂ ਕੇਸਾਂ ਦੀ ਜਾਂਚ 'ਤੇ ਆਧਾਰਤ ਅਪਣੀ ਕਿਤਾਬ 'ਦਿ ਸੇਕਰੀਲੇਜ' ਦੇ ਇਥੇ ਪ੍ਰੈੱਸ ਕਲੱਬ ਵਿਚ ਜਾਰੀ ਕਰਨ ਮੌਕੇ ਕੀਤੀਆਂ | ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ 'ਤੇ ਵੀ ਅਪਣੀ ਰੀਪੋਰਟ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ | ਚੋਣਾਂ ਨੇੜੇ ਕਿਤਾਬ ਦੇ ਰਿਲੀਜ਼ ਦੇ ਸਮੇਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਸਿਆਸੀ ਉਦੇਸ਼ ਨਹੀਂ ਹੈ | ਇਹ ਮਹਿਜ਼ ਇਤਫ਼ਾਕ ਹੈ ਕਿ ਕਿਤਾਬ ਹੁਣ ਰਿਲੀਜ਼ ਹੋਈ ਹੈ | ਇਸ ਨੂੰ  ਪਹਿਲਾਂ ਰਿਲੀਜ਼ ਕਰਨਾ ਚਾਹੁੰਦੇ ਸੀ ਪਰ ਤਕਨੀਕੀ ਸਮੱਸਿਆਵਾਂ ਸਨ | ਇਸ ਮੌਕੇ ਜਸਟਿਸ ਐਸਐਸ ਸੋਢੀ ਤੇ ਹੋਰ ਕਈ ਹਸਤੀਆਂ ਹਾਜ਼ਰ ਸਨ |