ਮੁੱਖ ਮੰਤਰੀ ਦੇ ਪਟਿਆਲਾ ਦੌਰੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ, ਪੜ੍ਹੋ ਕੀ ਬੋਲੇ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿਚ ਬਣ ਰਹੇ ਨਵੇਂ ਬੱਸ ਸਟੈਂਡ ਦਾ ਲਿਆ ਜਾਇਜ਼ਾ

captain Amarinder Singh, Bhagwant Mann

ਪਟਿਆਲਾ - ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਪਹੁੰਚ ਕੇ ਕੈਪਟਨ ਅਮਰਿੰਦਰ 'ਤੇ ਤੰਜ਼ ਕੱਸਿਆ ਸੀ ਕਿ ਸੱਤਾ ਵਿਚ ਰਹਿ ਕਿ ਮਹਿਲ ਤਾਂ ਰੰਗ ਰੋਗਨ ਕਰਵਾ ਲਏ ਪਰ ਸ਼ਹਿਰ ਦੀ ਸਾਰ ਨਹੀਂ ਲਈ। ਪਟਿਆਲਾ ਵਿਚ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਸੀਵਰੇਜ ਸਮੱਸਿਆ ਗੰਭੀਰ ਹੈ। ਜਿਸ ਦਾ ਹੁਣ ਕੈਪਟਨ ਅਮਰਿੰਦਰ ਨੇ ਵੀ ਜਵਾਬ ਦਿੱਤਾ ਹੈ।

ਕੈਪਟਨ ਅਮਰਿੰਦਰ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਆਏ ਸੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਪਟਿਆਲਾ ਸ਼ਹਿਰ ਲਈ ਕੋਈ ਕੰਮ ਨਹੀਂ ਕੀਤਾ ਅਤੇ ਫਿਰ ਉਸੇ ਦੌਰਾਨ ਹੀ ਉਹ ਉਹੀ ਪ੍ਰੋਜੈਕਟਾਂ ਦੀ ਘੋਸ਼ਣਾ ਕਰਦੇ ਹਨ ਜੋ ਮੈਂ ਆਪਣੇ ਕਾਰਜਕਾਲ ਦੌਰਾਨ ਪਹਿਲਾਂ ਹੀ ਸ਼ੁਰੂ ਕੀਤੇ ਸਨ ਅਤੇ ਹੁਣ ਮੁਕੰਮਲ ਹੋਣ ਦੇ ਨੇੜੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਸਾਨੂੰ ਦੱਸਣਗੇ ਕਿ ਉਨ੍ਹਾਂ ਨੇ ਸ਼ਹਿਰ ਜਾਂ ਸੂਬੇ ਲਈ ਕਿਹੜੇ ਨਵੇਂ ਪ੍ਰੋਜੈਕਟ ਦਿੱਤੇ ਹਨ? ਜੋ ਕਿ ਮੈਨੂੰ ਨਹੀਂ ਲੱਗਦਾ। 

ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਅੱਡੇ ਦਾ ਜ਼ਾਇਜਾ ਲਿਆ ਅਤੇ ਬੱਸ ਅੱਡੇ ਨੂੰ 1 ਅਪ੍ਰੈਲ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਜਲਦ ਪੰਜਾਬ ਵਿੱਚ ਵੱਡੇ ਉਦਯੋਗ ਸਥਾਪਿਤ ਹੋਣਗੇ ਅਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਵਾਲੇ ਉਦਯੋਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਲਗਾਤਾਰ ਜਾਰੀ ਹਨ, ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇਟਲੀ ਦੇ ਲੰਮਬਾਰਦੀਆ ਸੂਬੇ ਦੀਆਂ ਚੋਣਾਂ ’ਚ ਸਿਆਸੀ ਕਿਸਮਤ ਅਜ਼ਮਾਉਣਗੇ ਇਹ ਸਿੱਖ ਚਿਹਰੇ

ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ਼ ਕੱਸ ਦੇ ਹੋਏ ਕਿਹਾ ਕਿ ਸੱਤਾ ਵਿਚ ਰਹਿ ਕਿ ਮਹਿਲ ਤਾਂ ਰੰਗ ਰੋਗਨ ਕਰਵਾ ਲਏ ਪਰ ਸ਼ਹਿਰ ਦੀ ਸਾਰ ਨਹੀਂ ਲਈ। ਪਟਿਆਲਾ ਵਿਚ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਸੀਵਰੇਜ ਸਮੱਸਿਆ ਗੰਭੀਰ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ 12 ਕਰੋੜ ਦੀ ਲਾਗਤ ਨਾਲ ਸੜਕਾਂ, 8 ਕਰੋੜ ਦੀ ਲਾਗਤ ਨਾਲ ਸਟੇਟ ਲਾਇਬ੍ਰੇਰੀ ਦੀ ਨੁਹਾਰ ਬਦਲੀ ਜਾਵੇਗੀ।