ਘਰੇਲੂ ਕਲੇਸ਼ ਦੇ ਚਲਦੇ ਜਵਾਈ ਨੇ ਸਹੁਰੇ ਪਰਿਵਾਰ 'ਤੇ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹੁਰੇ ਅਤੇ ਸਾਲੇ ਦੀ ਹੋਈ ਮੌਤ

Punjab News

ਘਰੇਲੂ ਕਲੇਸ਼ ਨੇ ਧਾਰਿਆ ਖ਼ੂਨੀ ਰੂਪ
ਜਵਾਈ ਨੇ ਸਹੁਰੇ ਪਰਿਵਾਰ ਦੇ ਦੋ ਮੈਂਬਰਾਂ ਦੀ ਲਈ ਜਾਨ 
----
ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) :
ਸਥਾਨਕ ਪਿੰਡ ਪੰਨੀ ਵਾਲਾ ਫੱਤਾ ਵਿੱਖੇ ਉਸ ਵਕਤ ਸਨਾਟਾ ਛਾ ਗਿਆ ਜਦ ਬਲਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਗੁਰੂਸਰ ਮੋਡੀਆ ਨੇ ਆਪਣੇ ਸਹੁਰੇ ਘਰ ਆ ਕੇ ਪਰਿਵਾਰ ਦੇ ਜੀਆਂ ਨੂੰ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦਾ ਵਿਆਹ ਪਿੰਡ ਪੰਨੀ ਵਾਲਾ ਫੱਤਾ ਗੱਜਣ ਸਿੰਘ ਦੀ ਲੜਕੀ ਰਮਨਦੀਪ ਕੌਰ ਉਮਰ 27 ਸਾਲ ਨਾਲ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਰਮਨਦੀਪ ਕੌਰ ਦੇ ਦੋ ਜੌੜੇ ਬੱਚੇ ਹਨ।

ਰਮਨਦੀਪ ਕੌਰ ਦਾ ਇਲਜ਼ਾਮ ਹੈ ਕਿ ਉਸ ਨੂੰ ਸਹੁਰੇ ਪਰਿਵਾਰ ਵਲੋਂ ਅਕਸਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਹ ਆਪਣੇ ਪੇਕੇ ਪਿੰਡ ਪੰਨੀਵਾਲਾ ਫੱਤਾ ਵਿੱਖੇ ਆਈ ਹੋਈ ਸੀ। ਬਲਵਿੰਦਰ ਸਿੰਘ ਜੋ ਕਿ ਵਿਦੇਸ਼ ਰਹਿੰਦਾ ਹੈ ਅਤੇ ਹੁਣ ਉਹ ਪਿੰਡ ਗੁਰੂਸਰ ਮੋਡੀਆ  ਆਇਆ ਹੋਇਆ ਸੀ। ਅੱਜ ਤਕਰੀਬਨ 11 ਵਜੇ ਬਲਵਿੰਦਰ ਸਿੰਘ ਆਪਣੀ ਭੈਣ ਸੁਖਵਿੰਦਰ ਕੌਰ ਅਤੇ  ਜੀਜਾ ਗੁਰਚਰਨ ਸਿੰਘ ਨੂੰ ਨਾਲ ਲੈ ਕੇ ਆਪਣੇ ਸਹੁਰੇ ਪਿੰਡ ਆਇਆ ਅਤੇ ਕਿਰਚ ਨਾਲ ਸਹੁਰਿਆਂ 'ਤੇ ਵਾਰ ਕਰਨ ਲੱਗ ਪਿਆ।

ਉਸਨੇ ਆਪਣੇ ਸਹੁਰੇ ਗੱਜਣ ਸਿੰਘ, ਲੜਕੀ ਦੇ ਚਚੇਰਾ ਭਰਾ ਨਰਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਨਰਿੰਦਰ ਸਿੰਘ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਚੱਕਾ ਜਾਮ ਕਰ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੀ। ਇਸ ਬਾਬਤ ਡੀਐਸਪੀ ਮਲੋਟ ਬਲਕਾਰ ਸਿੰਘ ਨੇ ਮਾਮਲੇ ਦੀ ਤਫਤੀਸ਼ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਦੇ ਸਹੁਰੇ ਗੱਜਣ ਸਿੰਘ ਦੀ ਵੀ ਮੌਤ ਹੋ ਗਈ ਹੈ।