ਰੀ-ਅਪੀਅਰ ਅਤੇ ਫੇਲ੍ਹ ਹੋਣ ਵਾਲਿਆਂ ਨੂੰ ਦਿੱਤਾ ਸੁਨਿਹਰੀ ਮੌਕਾ, ਪੜ੍ਹੋ ਪੇਪਰ ਲਈ ਕਿੰਨੀ ਦੇਣੀ ਹੋਵੇਗੀ ਫ਼ੀਸ
- ਪ੍ਰੀਖਿਆ ਦਾ ਫਾਰਮ ਭਰਨ ਲਈ ਆਖ਼ਰੀ ਮਿਤੀ 10 ਫਰਵਰੀ
ਪਟਿਆਲਾ - ਪੰਜਾਬੀ ਯੂਨੀਵਰਸਿਟੀ ਨੇ ਰੀ-ਅਪੇਅਰ ਅਤੇ ਫੇਲ੍ਹ ਹੋਣ 'ਤੇ ਅਪਣੀ ਡਿਗਰੀ ਪੂਰੀ ਨਾ ਕਰ ਪਾਉਣ ਵਾਲੇ ਵਿਦਿਆਰਥੀਆਂ ਨੂੰ ਸੁਨਿਹਰੀ ਮੌਕਾ ਦਿੱਤਾ ਹੈ ਪਰ ਇਸ ਦੇ ਲਈ ਪ੍ਰੀਖਿਆ ਦੀ ਫ਼ੀਸ 50 ਹਜ਼ਾਰ ਰੁਪਏ ਦੇਣੀ ਪਵੇਗੀ।
ਇਸ ਦੇ ਨਾਲ ਹੀ ਵਾਤਾਵਰਣ ਅਤੇ ਡਰੱਗ ਐਬਿਊਜ਼ ਦਾ ਪੇਪਰ ਦੇਣ ਲਈ ਇਸ ਖਾਸ ਚਾਂਸ ਲਈ 2800 ਰੁਪਏ ਦੇਣੇ ਪੈਣਗੇ।
ਯੂਨੀਵਰਸਿਟੀ ਨੇ ਪ੍ਰੀਖਿਆ ਫ਼ੀਸ ਦਾ ਫਾਰਮ ਭਰਨ ਦੀ ਮਿਤੀ 10 ਫਰਵਰੀ ਤੈਅ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕੇ ਇਕ ਵਾਰ ਦਿੱਤੀ ਹੋਈ ਫ਼ੀਸ ਦੁਬਾਰਾ ਵਾਪਸ ਨਹੀਂ ਦਿੱਤੀ ਜਾਵੇਗੀ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਪੇਪਰ ਮੌਜੂਦਾ ਸਿਲੇਬਸ ਮੁਤਾਬਿਕ ਹੀ ਲਿਆ ਜਾਵੇਗਾ। ਗੋਲਡਨ ਚਾਂਸ ਦੇ ਲਈ ਕਿਸੇ ਵੀ ਸਮੈਸਟਰ ਤੇ ਕਿਸੇ ਵੀ ਸਾਲ ਦਾ ਪੇਪਰ ਭਰਿਆ ਜਾ ਸਕਦਾ ਹੈ।
ਇਸ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਦੋ ਪੇਪਰਾਂ ਦੀ ਰੀ-ਅਪੇਅਰ ਦੇ ਲਈ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ 2 ਸਮੈਸਟਰਾਂ ਲਈ ਫੀਸ ਲਈ ਜਾਵੇਗੀ। ਇਹ ਵਿਸ਼ੇਸ਼ ਮੌਕਾ ਸਿਰਫ਼ ਉਹਨਾਂ ਕਲਾਸਾਂ ਅਤੇ ਵਿਸ਼ਿਆਂ ਲਈ ਹੋਵੇਗਾ, ਜਿਸ ਦੀ ਪ੍ਰੈਕਟੀਕਲ ਪ੍ਰੀਖਿਆ ਨਹੀਂ ਹੋਵੇਗੀ। ਇਸ ਪ੍ਰੀਖਿਆ ਲਈ ਕੇਂਦਰਸ ਪਟਿਆਲਾ ਵਿਚ ਹੀ ਹੋਣਗੇ।