ਸੜਕ ਹਾਦਸੇ 'ਚ ਮਰੇ ਅਮਿੰਦਰਪਾਲ ਸਿੰਘ ਦੇ ਭਰਾ ਨੇ ਕੀਤਾ ਐਲਾਨ, ਫ਼ੋਨ ਵਾਪਸ ਕਰਨ ਵਾਲੇ ਨੂੰ ਮਿਲਣਗੇ 51 ਹਜ਼ਾਰ ਰੁਪਏ

ਏਜੰਸੀ

ਖ਼ਬਰਾਂ, ਪੰਜਾਬ

ਮੋਹਾਲੀ ਦੇ ਰਹਿਣ ਵਾਲੇ ਅਮਿੰਦਰਪਾਲ ਸਿੰਘ ਦੀ ਲੁਧਿਆਣਾ ਵਿਖੇ ਹੋਈ ਸੀ ਮੌਤ

Aminderpal Singh (file photo)

ਘਟਨਾ ਸਥਾਨ ਤੋਂ ਚੋਰੀ ਹੋ ਗਿਆ ਸੀ ਮ੍ਰਿਤਕ ਦਾ ਫ਼ੋਨ 
ਮੋਹਾਲੀ :
ਮੋਹਾਲੀ ਸੜਕ ਹਾਦਸੇ 'ਚ ਮਰੇ ਵਿਅਕਤੀ ਦੇ ਭਰਾ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰਾ ਦਾ ਫ਼ੋਨ ਵਾਪਸ ਕਰਨ ਵਾਲੇ ਨੂੰ 51 ਹਜ਼ਾਰ ਰੁਪਏ ਦਿਤੇ ਜਾਣਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਰਹਿਣ ਵਾਲੇ ਅਮਿੰਦਰਪਾਲ ਸਿੰਘ ਨਾਮ ਦੇ ਵਿਅਕਤੀ ਦੀ ਲੁਧਿਆਣਾ ਵਿਖੇ ਸੜਕ ਹਾਦਸੇ ਚ ਮੌਤ ਹੋ ਗਈ ਸੀ। ਹਾਦਸੇ ਵਾਲੀ ਥਾਂ 'ਤੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਇੱਕ ਚੋਰ ਨੇ ਅਮਿੰਦਰਪਾਲ ਸਿੰਘ ਦਾ ਫੋਨ ਚੋਰੀ ਕਰ ਲਿਆ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਨੇ ਲੁਧਿਆਣਾ ਸੜਕ ਹਾਦਸੇ ਮਗਰੋਂ ਅਮਿੰਦਰਪਾਲ ਸਿੰਘ ਤੜਫਦਾ ਰਿਹਾ ਪਰ ਉਸ ਨੂੰ ਨੂੰ ਬਚਾਉਣ ਦੀ ਥਾਂ ਉਸ ਦਾ ਮੋਬਾਇਲ ਚੋਰੀ ਕਰ ਲਿਆ।