ਪਠਾਨਕੋਟ-ਅੰਮ੍ਰਿਤਸਰ ਹਾਈਵੇਅ 'ਤੇ ਦੋ ਕਾਰਾਂ ਦੀ ਆਪਸ 'ਚ ਹੋਈ ਟੱਕਰ, ਇਕ ਦੀ ਮੌਤ, 7 ਜਣੇ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਵਿਅਕਤੀ ਸਰਕਾਰੀ ਸਕੂਲ ਧਿਆਨਪੁਰ ਵਿੱਚ ਪੰਜਾਬੀ ਦੇ ਲੈਕਚਰਾਰ ਸਨ।

accident

 

ਬਟਾਲਾ :  ਬਟਾਲਾ ਵਿਥੇ ਅੱਜ  ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਥੇ  ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਨੌਸ਼ਹਿਰਾ ਮੱਝਾ ਸਿੰਘ ਨੇੜੇ ਦੋ ਕਾਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੱਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ 108 ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ (50) ਪੁੱਤਰ ਰਾਮਸਵਰੂਪ ਵਾਸੀ ਧਿਆਨਪੁਰ ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ ਧਿਆਨਪੁਰ ਵਿੱਚ ਪੰਜਾਬੀ ਦੇ ਲੈਕਚਰਾਰ ਤਾਇਨਾਤ ਸਨ।

ਇਹ ਵੀ ਪੜ੍ਹੋ -UP 'ਚ ਭਿਆਨਕ ਹਾਦਸਾ, ਬੇਕਾਬੂ ਟਰਾਲੇ ਨੇ ਧੂਣੀ ਸੇਕ ਰਹੇ ਲੋਕਾਂ ਨੂੰ ਕੁਚਲਿਆ, 3 ਦੀ ਮੌਤ

ਮ੍ਰਿਤਕ ਰਾਕੇਸ਼ ਕੁਮਾਰ ਦੇ ਨਾਲ ਕਾਰ ਵਿੱਚ ਉਸਦੀ ਪਤਨੀ ਅਨੂੰ ਅਤੇ 20 ਸਾਲਾ ਲੜਕਾ ਹਰਸ਼ਿਤ ਸਵਾਰ ਸਨ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਐਮਰਜੈਂਸੀ ਦੇ ਡਾਕਟਰ ਨੇ ਔਰਤ ਅਨੂ ਦੀ ਨਾਜ਼ੁਕ ਹਾਲਤ ਦਾ ਜਾਇਜ਼ਾ ਲਿਆ ਅਤੇ ਇਸ ਦੇ ਮੱਦੇਨਜ਼ਰ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਝੁੱਗੀ-ਝੌਂਪੜੀ 'ਚ ਲੱਗੀ ਭਿਆਨਕ ਅੱਗ, 500 ਲੋਕਾਂ ਨੂੰ ਕੱਢਿਆ ਬਾਹਰ