Punjab News: ਫਰੀਦਕੋਟ ਜੇਲ ਦੇ 908 ਕੈਦੀ ਕਾਲਾ ਪੀਲੀਆ ਦਾ ਸ਼ਿਕਾਰ; ਹਾਈ ਕੋਰਟ ਦੇ ਨੋਟਿਸ ਮਗਰੋਂ ਕਰਵਾਏ ਗਏ ਟੈਸਟ
ਇਸ ਮਾਮਲੇ ਸਬੰਧੀ ਫਰੀਦਕੋਟ ਸਿਵਲ ਹਸਪਤਾਲ ਦੇ ਸੀ.ਐਮ.ਓ. ਜਸਪਾਲ ਸਿੰਘ ਨੇ ਦਸਿਆ ਕਿ ਹਸਪਤਾਲ ਵਿਚ 2941 ਟੈਸਟ ਕੀਤੇ ਗਏ
Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਨੋਟਿਸ ਮਗਰੋਂ ਸੂਬੇ ਦੀਆਂ ਜੇਲਾਂ 'ਚ ਬੰਦ ਕੈਦੀਆਂ ਦੇ ਟੈਸਟ ਕਰਵਾਏ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੀ ਫਰੀਦਕੋਟ ਜੇਲ ਤੋਂ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਦਰਅਸਲ ਜੇਲ ਵਿਚੋਂ 2941 ਕੈਦੀਆਂ ਦੀ ਟੈਸਟ ਰਿਪੋਰਟ ਹੈਰਾਨ ਕਰਨ ਵਾਲੀ ਹੈ, ਇਸ ਦੌਰਾਨ 908 ਕੈਦੀ ਕਾਲੇ ਪੀਲੀਏ ਦੀ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਪਾਏ ਗਏ ਹਨ।
ਇਸ ਮਾਮਲੇ ਸਬੰਧੀ ਫਰੀਦਕੋਟ ਸਿਵਲ ਹਸਪਤਾਲ ਦੇ ਸੀ.ਐਮ.ਓ. ਜਸਪਾਲ ਸਿੰਘ ਨੇ ਦਸਿਆ ਕਿ ਹਸਪਤਾਲ ਵਿਚ 2941 ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 908 ਕੈਦੀ ਪਾਜ਼ੇਟਿਵ ਪਾਏ ਗਏ। ਇਨ੍ਹਾਂ ’ਚੋਂ 368 ਮਰੀਜਾਂ ਨੂੰ ਇਲਾਜ ਦੀ ਲੋੜ ਸੀ ਜਿਸ ਵਿਚੋਂ 242 ਕੈਦੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। 504 ਮਰੀਜ਼ਾਂ ਨੂੰ ਇਲਾਜ ਦੀ ਲੋੜ ਨਹੀਂ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਸਪਾਲ ਸਿੰਘ ਨੇ ਦਸਿਆ ਕਿ ਕੋਈ ਵੀ ਸਰਿੰਜ ਇੰਫੈਕਟੇਡ ਮਰੀਜ਼ ਤੋਂ ਇਲਾਵਾ ਹੋਰ ਕਿਸੇ ਨੇ ਵਰਤੋਂ ਕੀਤੀ ਹੋਵੇ ਜਾਂ ਖੂਨ ਦੇ ਸੰਪਰਕ 'ਚ ਆਉਣ ਨਾਲ ਕਾਲਾ ਪੀਲੀਆ ਫੈਲਦਾ ਹੈ। ਇਨ੍ਹਾਂ ਮਰੀਜ਼ਾਂ ਦਾ ਇਲਾਜ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦਸਿਆ ਕਿ ਹੈਪੇਟਾਈਟਸ-ਸੀ ਤੋਂ ਪੀੜਤ ਇਨ੍ਹਾਂ ਕੈਦੀਆਂ ਦੇ ਹੋਰ ਲੋੜੀਂਦੇ ਟੈਸਟ ਵੀ ਕਰਵਾਏ ਜਾਣਗੇ। ਇਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਬਿਮਾਰੀ ਦਾ ਵਾਇਰਸ ਸਰੀਰ ਵਿਚ ਕਿਸ ਹੱਦ ਤਕ ਫੈਲਿਆ ਹੈ। ਡਾਕਟਰਾਂ ਅਨੁਸਾਰ ਹੈਪੇਟਾਈਟਸ-ਸੀ ਵਾਇਰਸ ਦੀ ਲਾਗ ਹੈ। ਇਸ ਨਾਲ ਲੀਵਰ ਦੀ ਬਿਮਾਰੀ ਹੋ ਜਾਂਦੀ ਹੈ। ਇਹ ਕਈ ਵਾਰ ਜਿਗਰ ਨੂੰ ਬਹੁਤ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਲੀਵਰ ਫੇਲ੍ਹ ਹੋਣਾ ਜਾਂ ਕੈਂਸਰ ਵੀ ਹੋ ਸਕਦਾ ਹੈ। ਇਹ ਵਾਇਰਸ ਸੰਕਰਮਿਤ ਖ਼ੂਨ ਰਾਹੀਂ ਫੈਲਦਾ ਹੈ।
(For more Punjabi news apart from 908 inmates of Faridkot Jail suffered from hepatitis c, stay tuned to Rozana Spokesman)