Punjab News: ਵਿਆਹ ਵਿਚ ਨਸ਼ੇ ’ਚ ਟੱਲੀ ਰਿਸ਼ਤੇਦਾਰ ਨੇ ਮਾਰੀਆਂ ਗੋਲੀਆਂ, 15 ਸਾਲਾ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਸਲ ਔਤਾਰ ਦਾ ਹੈ।

DJ Teenager Shot Dead in TarnTaran

Punjab News: ਤਰਨਤਾਰਨ 'ਚ ਇਕ ਵਿਆਹ ਸਮਾਰੋਹ 'ਚ ਡੀਜੇ ਟੀਮ ਨਾਲ ਕੰਮ ਕਰਦੇ ਇਕ ਨੌਜਵਾਨ ਦੀ ਰਿਸ਼ਤੇਦਾਰ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਡੀਜੇ ਵਾਲੇ ਨਾਲ ਲੋਕਾਂ ਨੂੰ ਪਰਚੀਆਂ (ਖੁੱਲ੍ਹੇ ਪੈਸੇ) ਵੰਡਣ ਦਾ ਕੰਮ ਕਰਦਾ ਸੀ। ਇਸ ਦੌਰਾਨ ਇਕ ਰਿਸ਼ਤੇਦਾਰ ਨੇ ਨੌਜਵਾਨ ਤੋਂ ਖੁੱਲ੍ਹੇ ਪੈਸੇ ਮੰਗੇ। ਜਦੋਂ ਉਹ ਪੈਸੇ ਨਾ ਦੇ ਸਕਿਆ ਤਾਂ ਰਿਸ਼ਤੇਦਾਰ ਨੇ ਉਸ ਨੂੰ ਗੋਲੀ ਮਾਰ ਦਿਤੀ।

ਮਾਮਲਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਸਲ ਔਤਾਰ ਦਾ ਹੈ। ਬੀਤੇ ਦਿਨੀਂ ਇਥੇ ਇਕ ਵਿਆਹ ਸਮਾਗਮ ਵਿਚ ਡੀਜੇ ਵੱਜ ਰਿਹਾ ਸੀ। ਲੋਕ ਖੁਸ਼ੀ ਵਿਚ ਨੱਚ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਡੀਜੇ ਕੋਲ ਆਇਆ ਅਤੇ ਉਸ ਤੋਂ ਖੁੱਲ੍ਹੇ ਪੈਸੇ ਮੰਗੇ। ਨੌਜਵਾਨ ਸੁਰਜੀਤ ਸਿੰਘ ਕੋਲ ਖੁੱਲ੍ਹੇ ਪੈਸੇ ਨਹੀਂ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਨੂੰ ਲੈ ਕੇ ਰਿਸ਼ਤੇਦਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿਤੀ ਅਤੇ ਉਸ ਉਤੇ ਗੋਲੀ ਚਲਾਈ। ਇਸ ਤੋਂ ਬਾਅਦ ਵੀ ਮੁਲਜ਼ਮ ਨੇ ਕਈ ਹਵਾਈ ਫਾਇਰ ਕੀਤੇ ਅਤੇ ਉਥੋਂ ਫਰਾਰ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਥਾਣਾ ਵਲਟੋਹਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ।

 (For more Punjabi news apart from DJ Teenager Shot Dead in TarnTaran , stay tuned to Rozana Spokesman)