Punjab News: ਪਾਕਿਸਤਾਨੀ ਡਰੋਨ ਰਾਹੀਂ ਸੁੱਟੇ ਗਏ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਇਕ ਏ.ਕੇ.47 ਅਸਾਲਟ ਰਾਈਫਲ, ਦੋ ਏ.ਕੇ.47 ਮੈਗਜ਼ੀਨ, 40 ਲਾਈਵ ਰਾਉਂਡ (7.62 ਮਿਲੀਮੀਟਰ) ਅਤੇ 40,000 ਰੁਪਏ ਦੀ ਨਕਦੀ ਮਿਲੀ

File Photo

Punjab News: ਫ਼ਿਰੋਜ਼ਪੁਰ - ਸੀਮਾ ਸੁਰੱਖਿਆ ਬਲ ਨੇ ਸਥਾਨਕ ਜ਼ਿਲ੍ਹੇ ’ਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਬਰਾਮਦ ਕੀਤੀ ਹੈ। ਇਸ ਦੀ ਜਾਣਕਾਰੀ ਬੀਐੱਸਐੱਫ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਡਰੋਨ ਰਾਂਹੀ ਆਏ ਪੈਕੇਟ ਖੋਲ੍ਹਣ ’ਤੇ ਉਹਨਾਂ ਨੂੰ ਇਕ ਏ.ਕੇ.47 ਅਸਾਲਟ ਰਾਈਫਲ, ਦੋ ਏ.ਕੇ.47 ਮੈਗਜ਼ੀਨ, 40 ਲਾਈਵ ਰਾਉਂਡ (7.62 ਮਿਲੀਮੀਟਰ) ਅਤੇ 40,000 ਰੁਪਏ ਦੀ ਨਕਦੀ ਮਿਲੀ, ਜਿਸ ਨੂੰ ਜ਼ਬਤ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

(For more news apart from Punjab News, stay tuned to Rozana Spokesman)