CM Bhagwant Singh Mann: CM ਭਗਵੰਤ ਮਾਨ ਨੇ ਭਾਰਤੀ ਟੀਮ ਵਲੋਂ ਖੋ-ਖੋ ਵਰਲਡ ਕੱਪ 2025 ਜਿੱਤਣ ’ਤੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਖੋ-ਖੋ ਟੀਮਾਂ ਨੇ ਇਤਿਹਾਸ ਰਚ ਕੇ ਪ੍ਰਸ਼ੰਸਕਾਂ ਨੂੰ ਦੋਹਰੀ ਖੁਸ਼ੀ ਦਿੱਤੀ ਹੈ

CM Bhagwant Mann congratulated the Indian team on winning the Kho-Kho World Cup 2025

 

Kho Kho World Cup 2025 : ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਖੋ-ਖੋ ਟੀਮਾਂ ਨੇ ਇਤਿਹਾਸ ਰਚ ਕੇ ਪ੍ਰਸ਼ੰਸਕਾਂ ਨੂੰ ਦੋਹਰੀ ਖੁਸ਼ੀ ਦਿੱਤੀ ਹੈ। ਦਰਅਸਲ, ਭਾਰਤ ਨੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਨੇਪਾਲ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਪੁਰਸ਼ ਖੋ-ਖੋ ਟੀਮ ਨੇ ਖ਼ਿਤਾਬੀ ਮੁਕਾਬਲੇ ਵਿੱਚ ਨੇਪਾਲ ਨੂੰ 54-36 ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਲਾ ਟੀਮ ਨੇਪਾਲ ਨੂੰ 78-40 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ। ਇਹ ਜਿੱਤ ਖਾਸ ਹੈ ਕਿਉਂਕਿ ਇਹ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਸੀਜ਼ਨ ਸੀ। ਭਾਰਤੀ ਓਲੰਪਿਕ ਸੰਘ (IOA) ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਵਿੱਚ 20 ਪੁਰਸ਼ ਅਤੇ 19 ਮਹਿਲਾ ਟੀਮਾਂ ਨੇ ਭਾਗ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ 'ਤੇ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ।

 

CM ਭਗਵੰਤ ਮਾਨ ਨੇ ਟੀਮਾਂ ਨੂੰ ਵਧਾਈ ਦਿੰਦਿਆਂ ਐਕਸ ਉੱਤੇ ਇੱਕ ਟਵੀਟ ਸਾਂਝਾ ਕੀਤਾ ਹੈ।

ਉਨ੍ਹਾਂ ਲਿਖਿਆ,  ਭਾਰਤ ਦੇ ਮੁੰਡਿਆਂ ਤੇ ਕੁੜੀਆਂ ਨੇ ਰਚਿਆ ਇਤਿਹਾਸ!

ਭਾਰਤੀ ਮੁੰਡਿਆਂ ਦੀ ਟੀਮ ਨੇ ਨੇਪਾਲ ਦੀ ਟੀਮ ਨੂੰ 54-36 ਨਾਲ ਹਰਾਇਆ ਤੇ ਭਾਰਤੀ ਕੁੜੀਆਂ ਦੀ ਟੀਮ ਨੇ ਨੇਪਾਲ ਦੀ ਟੀਮ ਨੂੰ 78-40 ਦੇ ਵੱਡੇ ਫ਼ਰਕ ਨਾਲ ਹਰਾ ਕੇ ਪੂਰੀ ਦੁਨੀਆ ‘ਚ ਭਾਰਤ ਵਾਸੀਆਂ ਨੂੰ ਗੌਰਵਮਈ ਅਹਿਸਾਸ ਕਰਵਾਇਆ ਹੈ। ਦੋਵੇਂ ਟੀਮਾਂ ਦੇ ਖਿਡਾਰੀਆਂ, ਕੋਚ ਸਹਿਬਾਨਾਂ ਤੇ ਬਾਕੀ ਪ੍ਰਬੰਧਕੀ ਸਟਾਫ਼ ਨੂੰ ਬਹੁਤ-ਬਹੁਤ ਮੁਬਾਰਕਾਂ।

ਚੱਕ ਦੇ ਇੰਡੀਆ